ਨੈਸ਼ਨਲ ਡੈਸਕ- ਸੰਸਦ ਦੇ ਹੁਣੇ-ਹੁਣੇ ਖਤਮ ਹੋਏ ਸਰਦ ਰੁੱਤ ਸੈਸ਼ਨ ਵਿਚ ਇਕ ਵਾਰ ਫਿਰ ਇਕ ਅਜੀਬ ਗੱਲ ਸਾਹਮਣੇ ਆਈ, ਜਦੋਂ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨੇ ਕਾਂਗਰਸ ਨੂੰ ਸਲਾਹ ਦਿੰਦੇ ਹੋਏ ਇਕ ਸ਼ੇਅਰ ਪੜ੍ਹਿਆ ਅਤੇ ਉਸਨੂੰ ਗਾਲਿਬ ਦਾ ਦੱਸਿਆ :
‘‘ਸਾਰੀ ਉਮਰ ਗਾਲਿਬ ਯਹੀ ਭੂਲ ਕਰਤਾ ਰਹਾ-ਧੂਲ ਚੇਹਰੇ ਪਰ ਸੀ, ਔਰ ਆਈਨਾ ਸਾਫ ਕਰਤਾ ਰਹਾ।’’ ਪਰ ਮੁਸ਼ਕਲ ਇਹ ਹੈ ਕਿ ਇਹ ਸ਼ੇਅਰ ਗਾਲਿਬ ਦਾ ਨਹੀਂ ਹੈ ਅਤੇ ਇਹ ਪਹਿਲੀ ਵਾਰ ਨਹੀਂ ਹੋਇਆ ਹੈ। ਜੂਨ 2019 ਵਿਚ ਵੀ ਪੀ. ਐੱਮ. ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਣ ਲਈ ਇਸੇ ਸ਼ੇਅਰ ਦੀ ਵਰਤੋਂ ਕੀਤੀ ਸੀ। ਉਸ ਸਮੇਂ ਗੀਤਕਾਰ ਅਤੇ ਕਵੀ ਜਾਵੇਦ ਅਖਤਰ ਨੇ ਸੋਸ਼ਲ ਮੀਡੀਆ ’ਤੇ ਜਨਤਕ ਤੌਰ ’ਤੇ ਦੱਸਿਆ ਸੀ ਕਿ ਜਿਸ ਸ਼ੇਅਰ ਨੂੰ ਗਾਲਿਬ ਦਾ ਦੱਸਿਆ ਜਾ ਰਿਹਾ ਹੈ, ਉਹ ਉਨ੍ਹਾਂ ਦਾ ਬਿਲਕੁਲ ਨਹੀਂ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਲਾਈਨਾਂ ਕਲਾਸੀਕਲ ਉਰਦੂ ਸ਼ਾਇਰੀ ਦੇ ਮੂਲ ਪੱਧਰ ਨੂੰ ਪੂਰਾ ਨਹੀਂ ਕਰਦੀਆਂ। ਇਹ ਸ਼ੇਅਰ ਗਾਲਿਬ ਦੇ ਦੀਵਾਨ ਵਿਚ ਵੀ ਕਿਤੇ ਨਹੀਂ ਮਿਲਦਾ। ਕੁਝ ਥਾਵਾਂ ’ਤੇ ਇਸਨੂੰ ਅਸਰ ਲਖਨਵੀ ਦਾ ਦੱਸਿਆ ਜਾਂਦਾ ਹੈ ਪਰ ਸੋਸ਼ਲ ਮੀਡੀਆ ਨੇ ਇਸਨੂੰ ‘ਗਾਲਿਬ’ ਦਾ ਦੱਸ ਦਿੱਤਾ।
ਪਹਿਲਗਾਮ ਅੱਤਵਾਦੀ ਹਮਲੇ ’ਤੇ ਬੋਲੇ ਅਮਿਤ ਸ਼ਾਹ-ਕੌਮਾਂਤਰੀ ਮੰਚ ’ਤੇ ਪਾਕਿਸਤਾਨ ਨੂੰ ਕਟਹਿਰੇ ’ਚ ਖੜਾ ਕਰਾਂਗੇ
NEXT STORY