ਪੁਸ਼ਕਰ— ਰਾਜਸਥਾਨ ਦੇ ਅਜਮੇਰ ਦੇ ਪੁਸ਼ਕਰ ’ਚ ਸ਼ੁੱਕਰਵਾਰ ਦੇਰ ਰਾਤੀ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਵਿਦੇਸ਼ੀ ਲੜਕੀ ਅਰਧ-ਨਗਨ ਹਾਲਤ ’ਚ ਘੁੰਮ ਰਹੀ ਹੈ। ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਲੜਕੀ ਨੂੰ ਫੜਿਆ ਅਤੇ ਹਸਪਤਾਲ ’ਚ ਦਾਖ਼ਲ ਕਰਵਾਇਆ। ਜਿੱਥੋਂ ਤੋਂ ਉਸ ਨੂੰ ਅਜਮੇਰ ਜਵਾਹਰ ਲਾਲ ਨਹਿਰੂ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ।
ਪੁਸ਼ਕਰ ਘਾਟੀ ’ਚ ਡਿਊਟੀ ਦੇ ਰਹੇ ਸਿਪਾਹੀ ਕਿਸ਼ਨ ਜਾਖੜ ਨੇ ਪੁਸ਼ਕਰ ਪੁਲਸ ਨੂੰ ਸੂਚਨਾ ਦਿੱਤੀ ਕਿ ਇਕ ਵਿਦੇਸ਼ੀ ਲੜਕੀ ਬੇਸੁੱਧ ਹਾਲਤ ’ਚ ਅਰਧ-ਨਗਨ ਹਾਲਤ ’ਚ ਪੁਸ਼ਕਰ ਘਾਟੀ ’ਚ ਘੁੰਮ ਰਹੀ ਹੈ। ਸੂਚਨਾ ਮਿਲਦੇ ਹੀ ਪੁਸ਼ਕਰ ਥਾਣੇ ਦੇ ਏ.ਐੱਸ.ਆਈ. ਸ਼ਰਵਣ ਸਿੰੰਘ ਅਤੇ ਥਾਣਾ ਇੰਚਾਰਜ਼ ਮਹਾਵੀਰ ਸ਼ਰਮਾ ਮੌਕੇ ’ਤੇ ਪੁੱਜੇ ਅਤੇ ਮਹਿਲਾ ਕਾਂਸਟੇਬਲ ਨੇ ਵਿਦੇਸ਼ ਯਾਤਰੀ ਨੂੰ ਸਮਝਾ ਕੇ ਕੱਪੜੇ ਪਹਿਣਾਏ ਅਤੇ ਪੁਸ਼ਕਰ ਦੇ ਹਸਪਤਾਲ ਲੈ ਗਏ। ਪੁਲਸ ਮੁਤਾਬਕ 30 ਸਾਲਾਂ ਸਿੰਧੀਆ ਨੇਦਿਨੀ ਪੁਸ਼ਕਰ ’ਚ ਕਰੀਬ 1 ਮਹੀਨੇ ਤੋਂ ਰਹਿ ਰਹੀ ਹੈ ਅਤੇ ਬੀਤੇ 2 ਦਿਨਾਂ ਤੋਂ ਅਜੀਬ ਵਿਵਹਾਰ ਦੇ ਚੱਲਦੇ ਚਰਚਾ ’ਚ ਹੈ।
ਡਾ. ਆਦਿਤਿਆ ਗੌੜ ਨੇ ਦੱਸਿਆ ਕਿ ਵਿਦੇਸ਼ੀ ਲੜਕੀ ਨੂੰ ਪੁਲਸ ਨਸ਼ੇ ਦੀ ਹਾਲਤ ’ਚ ਹਸਪਤਾਲ ਲਿਆਈ ਸੀ, ਜਿਸ ਦੇ ਇਲਾਜ ਦੀ ਕੋਸ਼ਿਸ਼ ਕੀਤੀ ਗਈ ਪਰ ਕਾਬੂ ’ਚ ਨਾ ਆਉਣ ’ਤੇ ਅਜਮੇਰ ਜਵਾਹਰ ਲਾਲ ਨਹਿਰੂ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪੁਸ਼ਕਰ ’ਚ ਪਹਿਲਾਂ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਚੁੱਕੀ ਹੈ ਜਦੋਂ ਇਜਰਾਇਲ ਦੀ ਇਕ ਜਨਾਨੀ ਨਗਨ ਹਾਲਤ ’ਚ ਸੜਕਾਂ ’ਤੇ ਘੁੰਮਦੀ ਦਿੱਖੀ ਸੀ। ਪੁਲਸ ਨੇ ਵਿਦੇਸ਼ੀ ਯਾਤਰੀ ਦੇ ਦਸਤਾਵੇਜ਼ ਲੱਭ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੰਮੂ ਕਸ਼ਮੀਰ 'ਚ ਅਲ ਬਦਰ ਦੇ 4 ਅੱਤਵਾਦੀ ਅਤੇ ਤਿੰਨ ਸਹਿਯੋਗੀ ਗ੍ਰਿਫ਼ਤਾਰ
NEXT STORY