ਨਵੀਂ ਦਿੱਲੀ (ਭਾਸ਼ਾ)- ਦਿੱਲੀ ’ਚ ਕੁਝ ਦਿਨ ਪਹਿਲਾਂ ਤਾਪਮਾਨ ਦੇ 52.3 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਣ ਦਾ ਨੋਟਿਸ ਲੈਂਦਿਆਂ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜੇ ਮੌਜੂਦਾ ਪੀੜ੍ਹੀ ਦਾ ਰਵੱਈਆ ਰੁੱਖਾਂ ਨੂੰ ਵੱਢਣ ਪ੍ਰਤੀ ਉਦਾਸੀਨ ਰਿਹਾ ਤਾਂ ਰਾਸ਼ਟਰੀ ਰਾਜਧਾਨੀ ਬੰਜਰ ਮਾਰੂਥਲ ਬਣ ਜਾਏਗੀ। ਦੱਸਣਯੋਗ ਹੈ ਦਿੱਲੀ ਦੇ ਮੁੰਗੇਸ਼ਪੁਰ ਖੇਤਰ ’ਚ ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਸ਼ਹਿਰ ’ਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਹਾਈ ਕੋਰਟ ਨੇ ਆਪਣੇ ਇਕ ਸਾਬਕਾ ਜੱਜ ਨਜਮੀ ਵਜ਼ੀਰੀ ਨੂੰ ਦਿੱਲੀ ’ਚ ਜੰਗਲਾਂ ਦੀ ਸੰਭਾਲ ਨਾਲ ਸਬੰਧਤ ਸ਼ਹਿਰ ਦੇ ਅਧਿਕਾਰੀਆਂ ਦੀ ਅੰਦਰੂਨੀ ਵਿਭਾਗੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਸੀ।
ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਵਜ਼ੀਰੀ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਆਪਣੇ ਫਰਜ਼ ਨਿਭਾਉਣ ’ਚ ਅਸਮਰੱਥ ਹਨ। ਅਦਾਲਤ ਨੇ ਕਿਹਾ ਕਿ ਅਦਾਲਤ ਅਜਿਹੀ ਸਥਿਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਜਿੱਥੇ ਚੇਅਰਮੈਨ (ਜਸਟਿਸ ਵਜ਼ੀਰੀ) ਦਫਤਰੀ ਥਾਂ ਜਾਂ ਕਲੈਰੀਕਲ, ਸਹਾਇਕ ਸਟਾਫ ਜਾਂ ਇੱਥੋਂ ਤੱਕ ਕਿ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਜ਼ਿੰਮੇਵਾਰੀਆਂ ਨਿਭਾਉਣ ’ਚ ਅਸਮਰੱਥ ਹੋਵੇ। ਉਨ੍ਹਾਂ ਕਿਹਾ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਨੂੰ ਵੱਖ-ਵੱਖ ਸਮਰੱਥਾਵਾਂ ’ਚ ਸਟਾਫ਼ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦੇਣ ਦੀ ਬਜਾਏ ਵਿਭਾਗ ਨੂੰ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਪੈਰਵੀ ਕਰਨ ਲਈ ਨਿਰਦੇਸ਼ ਦੇਣਾ ਢੁਕਵਾਂ ਸਮਝਿਆ ਗਿਆ ਹੈ। ਕਿਸੇ ਵੀ ਹਾਲਤ ’ਚ ਮਨਜ਼ੂਰੀ ’ਚ 15 ਜੂਨ ਤੋਂ ਵੱਧ ਦੇਰੀ ਨਹੀਂ ਹੋਣੀ ਚਾਹੀਦੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ: ਪੁਲਵਾਮਾ 'ਚ ਮੁਕਾਬਲਾ, ਦੋ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਜਾਣਕਾਰੀ
NEXT STORY