ਨੈਸ਼ਨਲ ਡੈਸਕ- ਕੇਂਦਰੀ ਮੰਤਰੀ ਤੇ ਰਾਜ ਸਭਾ ’ਚ ਭਾਜਪਾ ਸੰਸਦੀ ਦਲ ਦੇ ਨੇਤਾ ਜੇ. ਪੀ. ਨੱਡਾ ਪਿਛਲੇ ਸਾਲ ਜਨਵਰੀ ਤੋਂ ਪਾਰਟੀ ਮੁਖੀ ਵਜੋਂ ਅਣਮਿੱਥੇ ਸਮੇਂ ਦੇ ਵਾਧੇ ’ਤੇ ਹਨ।
ਪਾਰਟੀ ਮੁਖੀ ਦੀ ਭੂਮਿਕਾ ਸਰਗਰਮੀ ਨਾਲ ਨਿਭਾਉਣ ਦੀ ਬਜਾਏ ਨੱਡਾ ਚੁੱਪ ਹੀ ਹਨ ਤੇ ਆਪਣੇ ਜਾਨਸ਼ੀਨ ਦੀ ਨਿਯੁਕਤੀ ਤੱਕ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਹਨ। ਇਸੇ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੂਰੇ ਦੇਸ਼ ਦਾ ਦੌਰਾ ਕਰ ਰਹੇ ਹਨ ਤੇ ਪਾਰਟੀ ਪ੍ਰੋਗਰਾਮਾਂ ’ਚ ਹਿੱਸਾ ਲੈ ਰਹੇ ਹਨ।
ਇਸ ’ਚ ਕੋਈ ਸ਼ੱਕ ਨਹੀਂ ਕਿ ਸ਼ਾਹ ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਭਰੋਸੇਮੰਦ ਹਨ। ਉਹ ਫਰੰਟ ਫੁੱਟ ’ਤੇ ਬੱਲੇਬਾਜ਼ੀ ਕਰ ਰਹੇ ਹਨ।
ਮੋਦੀ ਦੇ ਨਾਗਪੁਰ ਦੌਰੇ ਤੋਂ ਪਹਿਲਾਂ ਸ਼ਾਹ ਆਰ. ਐੱਸ. ਐੱਸ. ਦੇ ਦਿੱਲੀ ’ਚ ਬਣੇ ਨਵੇਂ ਹੈੱਡਕੁਆਰਟਰ ‘ਕੇਸ਼ਵ ਕੁੰਜ’ ਗਏ ਤੇ ਉੱਚ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਸੀ ਸ਼ਾਹ ਸਰਕਾਰ ਤੇ ਸੰਗਠਨ ਦੋਹਾਂ ’ਚ ਨਿਯੁਕਤੀਆਂ ਬਾਰੇ ਅਹਿਮ ਭੂਮਿਕਾ ਨਿਭਾਉਂਦੇ ਹਨ। ਭਾਵੇਂ ਸੰਸਦ ਹੋਵੇ ਜਾਂ ਦਿੱਲੀ ਤੋਂ ਬਾਹਰ ਪਾਰਟੀ ਦੀਆਂ ਸਰਗਰਮੀਆਂ ਹੋਣ, ਅਮਿਤ ਸ਼ਾਹ ਦੂਜੇ ਨੰਬਰ ’ਤੇ ਸਰਗਰਮ ਹੁੰਦੇ ਹਨ।
ਸ਼ੁੱਕਰਵਾਰ ਵੀ ਚੇਨਈ ’ਚ ਭਾਜਪਾ ਤੇ ਅੰਨਾ ਡੀ. ਐੱਮ. ਕੇ.ਵਿਚਾਲੇ ਹੋਏ ਸਮਝੌਤੇ ’ਤੇ ਨੱਡਾ ਨੇ ਨਹੀਂ ਸਗੋਂ ਅਮਿਤ ਸ਼ਾਹ ਨੇ ਦਸਤਖਤ ਕੀਤੇ। ਨੱਡਾ ਮੌਜੂਦ ਵੀ ਨਹੀਂ ਸਨ।
ਅਮਿਤ ਸ਼ਾਹ ਬਿਹਾਰ, ਪੱਛਮੀ ਬੰਗਾਲ ਤੇ ਤਾਮਿਲਨਾਡੂ ਵਰਗੇ ਚੋਣਾਂ ਵਾਲੇ ਸੂਬਿਆਂ ’ਚ ਵਿਆਪਕ ਦੌਰੇ ਕਰ ਰਹੇ ਹਨ। ਇਸ ਤੋਂ ਇਹ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਉਹ ਪਾਰਟੀ ਦੇ ਮੁਖੀ ਵੀ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕੀ ਪਾਰਟੀ ਦੇ ਨਵੇਂ ਮੁਖੀ ਦੀ ਚੋਣ ’ਚ ਦੇਰੀ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਕਈ ਸੂਬਿਆਂ ’ਚ ਸੰਗਠਨਾਤਮਕ ਚੋਣਾਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਅਜੇ ਵੀ ਪੈਂਡਿੰਗ ਹੈ । ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਕੋਈ ਜਲਦੀ ਨਹੀਂ ਜਾਪਦੀ।
ਸੰਘ ਨੇ ਇਸ ਸਥਿਤੀ ਨੂੰ ਸਵੀਕਾਰ ਕਰ ਲਿਆ ਜਾਪਦਾ ਹੈ ਜਿੱਥੇ ਨੱਡਾ ਅੱਗੇ ਹਨ ਪਰ ਅਮਿਤ ਸ਼ਾਹ ਪਾਰਟੀ ਮੁਖੀ ਦੀ ਭੂਮਿਕਾ ਨਿਭਾ ਰਹੇ ਹਨ।
ਆਪਣੇ ਤੇ ਪਰਾਏ ਦੀ ਮਾਨਸਿਕਤਾ ਹੈ ਜੰਗ ਦੀ ਜੜ੍ਹ : ਮੋਦੀ
NEXT STORY