ਨਵੀਂ ਦਿੱਲੀ - ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਯੂਸ਼ ਮੰਤਰਾਲਾ ਵੱਲੋਂ ਕੋਰੋਨਾ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ ਦੀ ਨਿੰਦਾ ਕੀਤੀ ਹੈ। ਇੱਕ ਪ੍ਰੈੱਸ ਰਿਪੋਰਟ ਦੇ ਜ਼ਰੀਏ ਐਸੋਸੀਏਸ਼ਨ ਨੇ ਕਿਹਾ ਹੈ ਕਿ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੋਰੋਨਾ ਦੇ ਹਲਕੇ ਮਾਮਲਿਆਂ ਨੂੰ ਠੀਕ ਕਰਨ ਲਈ ਆਯੂਸ਼ ਅਤੇ ਯੋਗ ਦੇ ਆਧਾਰ 'ਤੇ ਡਾਕਿਊਮੈਂਟ ਰਿਲੀਜ ਕੀਤੇ ਹਨ। ਸਿਹਤ ਮੰਤਰੀ ਨੇ ਇਨ੍ਹਾਂ ਉਪਰਾਲਿਆਂ ਨੂੰ ਲੈ ਕੇ ਕਈ ਨਾਮਵਰ ਸੰਸਥਾਵਾਂ ਦੇ ਨਾਮ ਲਏ ਅਤੇ ਮੰਨਿਆ ਕਿ ਇਹ ਉਪਾਅ ਪ੍ਰਯੋਗਾਂ ਵੱਲੋਂ ਸਿੱਧ ਹਨ।
ਇਸ ਤੋਂ ਬਾਅਦ ਆਈ.ਐੱਮ.ਏ. ਨੇ ਸਿਹਤ ਮੰਤਰੀ ਵਲੋਂ ਕੋਰੋਨਾ ਦੇ ਇਲਾਜ 'ਚ ਇਨ੍ਹਾਂ ਉਪਰਾਲਿਆਂ ਦੇ ਇਸਤੇਮਾਲ ਨੂੰ ਲੈ ਕੇ ਕਈ ਸਵਾਲ ਪੁੱਛੇ ਹਨ ਜਿਨ੍ਹਾਂ 'ਚ ਵਿਗਿਆਨਕ ਅਤੇ ਮਾਡਰਨ ਮੈਡੀਸਨ ਥੈਰੇਪੀ ਨੂੰ ਆਧਾਰ ਬਣਾਇਆ ਗਿਆ ਹੈ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਨ੍ਹਾਂ ਆਧਾਰਾਂ 'ਤੇ ਸਿਹਤ ਮੰਤਰਾਲਾ ਦੇ ਉਪਾਅ ਠੀਕ ਨਹੀਂ ਬੈਠਦੇ ਤਾਂ ਇਹ ਦੇਸ਼ ਦੇ ਨਾਲ ਧੋਖਾ ਹੈ। ਐਸੋਸੀਏਸ਼ਨ ਨੇ ਸਿਹਤ ਮੰਤਰੀ ਨੂੰ ਇਹ ਵੀ ਪੁੱਛਿਆ ਹੈ ਕਿ ਕੋਰੋਨਾ ਦੇ ਇਲਾਜ ਦੀ ਜ਼ਿੰਮੇਦਾਰੀ AYUSH ਮੰਤਰਾਲਾ ਨੂੰ ਕਿਉਂ ਨਹੀਂ ਸੌਂਪ ਦਿੱਤੀ ਜਾਂਦੀ?
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਆਯੂਸ਼ ਮੰਤਰਾਲਾ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਆਯੂਸ਼ ਮੰਤਰੀ ਸ਼੍ਰੀਪਦ ਯਸ਼ੋ ਨਾਈਕ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ। ਇਸ 'ਚ ਦੱਸਿਆ ਗਿਆ ਹੈ ਕਿ ਇਲਾਜ ਨਾਲ ਬਿਹਤਰ ਰੋਕਥਾਮ ਹੁੰਦੀ ਹੈ। ਇਸ ਦੇ ਲਈ ਸਾਨੂੰ ਆਪਣੀ ਇੰਮਿਉਨਿਟੀ ਨੂੰ ਵਧਾਉਣ ਦੀ ਜ਼ਰੂਰਤ ਹੈ।
ਇਹ ਹਨ ਦਿਸ਼ਾ-ਨਿਰਦੇਸ਼-
- ਆਯੂਸ਼ ਮੰਤਰਾਲਾ ਨੇ ਕਿਹਾ ਕਿ ਪੂਰੇ ਦਿਨ ਗਰਮ ਪਾਣੀ ਪਿਓ। ਗਰਮ ਤਾਜ਼ਾ ਬਣਿਆ ਖਾਣਾ ਹੀ ਖਾਓ।
- ਘੱਟ ਤੋਂ ਘੱਟ 30 ਮਿੰਟ ਤੱਕ ਯੋਗ ਕਰੋ, ਪ੍ਰਾਣਾਂਯਾਮ ਅਤੇ ਧਿਆਨ ਲਗਾਉਣਾ ਬਹੁਤ ਮਹੱਤਵਪੂਰਣ ਹੈ।
- ਭੋਜਨ ਪਕਾਉਣ ਸਮੇਂ ਇਸ 'ਚ ਹਲਦੀ, ਜੀਰਾ ਅਤੇ ਧਨੀਆ ਵਰਗੇ ਮਸਾਲਿਆਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ।
- ਇੰਮਿਉਨਿਟੀ ਨੂੰ ਮਜ਼ਬੂਤ ਕਰਨ ਲਈ ਮੰਤਰਾਲਾ ਨੇ ਸਵੇਰੇ 1 ਚੱਮਚ ਚਵਨਪ੍ਰਾਸ਼ ਖਾਣ ਦੀ ਸਲਾਹ ਦਿੱਤੀ ਹੈ।
- ਜੋ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਨੂੰ ਬਿਨਾਂ ਸ਼ੂਗਰ ਵਾਲਾ ਚਵਨਪ੍ਰਾਸ਼ ਖਾਣ ਦੀ ਸਲਾਹ ਦਿੱਤੀ ਗਈ ਹੈ।
- ਦਿਨ 'ਚ 1 ਜਾਂ 2 ਵਾਰ ਹਰਬਲ ਚਾਹ ਪਿਓ। ਤੁਲਸੀ, ਦਾਲਚੀਨੀ, ਕਾਲੀਮਿਰਚ, ਸੁੱਕੀ ਅਦਰਕ ਅਤੇ ਕਿਸ਼ਮਿਸ਼ ਦਾ ਕਾੜਾ ਲੈ ਸਕਦੇ ਹਨ।
- 150 ਮਿਲੀ ਲੀਟਰ ਗਰਮ ਦੁੱਧ 'ਚ ਅੱਧਾ ਚੱਮਚ ਹਲਦੀ ਪਾ ਕੇ ਪੀਣ ਦੀ ਸਲਾਹ ਦਿੱਤੀ ਗਈ ਹੈ।
- ਸਵੇਰੇ ਅਤੇ ਸ਼ਾਮ ਆਪਣੇ ਦੋਵੇਂ ਨਾਸਿਆਂ 'ਚ ਤਿਲ ਜਾਂ ਨਾਰੀਅਲ ਦਾ ਤੇਲ ਜਾਂ ਘਿਓ ਲਗਾਓ
ਫਰਜ਼ੀ ਟੀ.ਆਰ.ਪੀ. ਕਾਂਡ: ਦੋ ਚੈਨਲਾਂ ਦੇ ਮਾਲਿਕ ਗ੍ਰਿਫਤਾਰ, ਰਿਪਬਲਿਕ ਵੀ ਐਕਸਪੋਜ
NEXT STORY