ਨਵੀਂ ਦਿੱਲੀ— ਪੰਜਾਬ ਤੋਂ ਕਿਸਾਨਾਂ ਦੇ ਸਮੂਹ ਦਾ 'ਦਿੱਲੀ ਚਲੋ' ਅੰਦੋਲਨ ਹਰ ਕਿਸੇ ਨੂੰ ਬਰਾਬਰ ਰੂਪ ਨਾਲ ਆਕਰਸ਼ਿਤ ਕਰ ਰਿਹਾ ਹੈ। ਦਸੰਬਰ ਦੀ ਕੰਬਾਅ ਦੇਣ ਵਾਲੀ ਠੰਡ ਅਤੇ ਕੁਝ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੌਤ ਦੇ ਬਾਵਜੂਦ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਦੱਸ ਦੇਈਏ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅੱਜ ਅੰਦੋਲਨ ਦਾ 21ਵਾਂ ਦਿਨ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਕ ਪਰਿਵਾਰ ਤੋਂ ਇਕ ਹੀ ਵਿਅਕਤੀ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਦੀ ਨੀਤੀ ਅਪਣਾ ਰਹੇ ਹਨ ਪਰ ਲੋਕ ਖੁਦ ਵੀ ਦਿੱਲੀ ਕੂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦੀ ਹਰ ਸਮੱਸਿਆ ਦੇ ਹੱਲ ਲਈ ਸਰਕਾਰ 24 ਘੰਟੇ ਤਿਆਰ: PM ਮੋਦੀ
ਮੰਗਲਵਾਰ ਨੂੰ ਕਈ ਵਿਧਵਾਵਾਂ ਆਪਣੇ ਪਤੀਆਂ ਦੀਆਂ ਤਸਵੀਰਾਂ ਲੈ ਕੇ ਦਿੱਲੀ ਚਲੋ ਅੰਦੋਲਨ ਵਿਚ ਸ਼ਾਮਲ ਹੋਣ ਲਈ ਨਿਕਲ ਪਈਆਂ। ਇਹ ਵਿਧਵਾਵਾਂ ਉਹ ਹਨ, ਜਿਨ੍ਹਾਂ ਦੇ ਕਿਸਾਨ ਪਤੀਆਂ ਨੇ ਕਰਜ਼ ਜਾਂ ਹੋਰ ਖੇਤੀ ਸਬੰਧੀ ਮੁੱਦਿਆਂ ਕਾਰਨ ਖ਼ੁਦਕੁਸ਼ੀਆਂ ਕਰ ਲਈਆਂ। ਇਹ ਵਿਧਵਾਵਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅੱਜ 16 ਦਸੰਬਰ ਨੂੰ ਰਾਜਧਾਨੀ ਦਿੱਲੀ ਦੀ ਟਿਕਰੀ ਸਰਹੱਦ 'ਤੇ ਰੋਸ ਮੁਜ਼ਾਹਰਾ ਕਰਨਗੇ। ਮ੍ਰਿਤਕ ਕਿਸਾਨਾਂ ਦੀਆਂ ਤਸਵੀਰਾਂ ਫੜ ਕੇ ਉਨ੍ਹਾਂ ਦੇ ਰਿਸ਼ਤੇਦਾਰ ਖ਼ੁਦਕੁਸ਼ੀਆਂ ਅਤੇ ਖੇਤੀਬਾੜੀ ਦਾ ਮੁੱਦਾ ਚੁੱਕਣਗੇ। ਉਹ ਕੁਝ ਦਿਨ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਨ) ਦੇ ਪੰਡਾਲਾਂ 'ਚ ਰਹਿਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਨ), ਪਿਛਲੇ ਦੋ ਹਫ਼ਤਿਆਂ ਤੋਂ ਟਿਕਰੀ ਸਰਹੱਦ 'ਤੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਹੋਏ ਹਨ। ਜਥੇਬੰਦੀ ਦਾ ਦਾਅਵਾ ਹੈ ਕਿ ਖ਼ਬਰਾਂ ਤੋਂ ਅੰਕੜੇ ਇਕੱਠੇ ਕੀਤੇ ਹਨ, ਜੋ ਦੱਸਦੇ ਹਨ ਕਿ 2017 ਤੋਂ ਹੁਣ ਤੱਕ 1900 ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਕਿਸਾਨੀ ਘੋਲ: ਹੱਕਾਂ ਲਈ ਡਟੇ ਹਾਂ, ਹੁਣ ਤਾਂ 'ਹੱਕ' ਲੈ ਕੇ ਹੀ ਘਰਾਂ ਨੂੰ ਮੁੜਾਂਗੇ (ਵੇਖੋ ਤਸਵੀਰਾਂ)
ਹੱਡ ਬੀਤੀ ਸੁਣਾਉਣਗੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ—
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਨ) ਦੇ ਉੱਪ ਪ੍ਰਧਾਨ ਝੰਡਾ ਸਿੰਘ ਜੇਠੁਕੇ ਨੇ ਕਿਹਾ ਕਿ ਸਰਕਾਰਾਂ ਪੰਜਾਬ ਵਿਚ ਕਿਸਾਨਾਂ ਦੀ ਗੁਲਾਬੀ ਤਸਵੀਰ ਦਿਖਾ ਰਹੀ ਹੈ, ਜਦਕਿ ਹਕੀਕਤ ਕੁਝ ਹੋਰ ਹੈ। ਪੀੜਤ ਪਰਿਵਾਰ ਦਿੱਲੀ ਵਿਚ ਆਪਣੀਆਂ ਕਹਾਣੀਆਂ ਨੂੰ ਬਿਆਨ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ। ਯੂਨੀਅਨ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਸੀਂ 16 ਦਸੰਬਰ ਯਾਨੀ ਕਿ ਅੱਜ ਟਿਕਰੀ ਸਰਹੱਦ 'ਤੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਅਸੀਂ ਸਾਰੇ ਪੀੜਤ ਪਰਿਵਾਰਾਂ ਨੂੰ ਸਰਹੱਦ 'ਤੇ ਪਹੁੰਚਣ ਲਈ ਸੱਦਾ ਦਿੱਤਾ ਹੈ, ਕਿਉਂਕਿ ਅਸੀਂ ਖੇਤੀ ਖ਼ੁਦਕੁਸ਼ੀਆਂ ਦੇ ਮੁੱਦੇ ਨੂੰ ਉਜਾਗਰ ਕਰਨ ਦਾ ਫ਼ੈਸਲਾ ਕੀਤਾ ਹੈ। ਮ੍ਰਿਤਕ ਕਿਸਾਨਾਂ ਦੀਆਂ ਤਸਵੀਰਾਂ ਨਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਦਾ ਦੋਸ਼- 'ਸਰਕਾਰ MSP ਦੇ ਮੁੱਦੇ 'ਤੇ ਕਰ ਰਹੀ ਹੈ ਗੁੰਮਰਾਹ'
ਹਰ ਸਾਲ ਹਜ਼ਾਰਾਂ ਕਿਸਾਨ ਕਰਦੇ ਹਨ ਖ਼ੁਦਕੁਸ਼ੀਆਂ—
ਕਿਸਾਨ ਯੂਨੀਅਨ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਹਰ ਸਾਲ ਹਜ਼ਾਰਾਂ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ ਪਰ ਇਨ੍ਹਾਂ 'ਚੋਂ ਜ਼ਿਆਦਾਤਰ ਦਰਜ ਨਹੀਂ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਪੰਜਾਬ 'ਚ 4 ਸਾਲ ਵਿਚ ਲੱਗਭਗ 300 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਹ ਵੀ ਪੜ੍ਹੋ: 'ਦਿੱਲੀ 'ਚ ਧਰਨਿਆਂ 'ਤੇ ਬੈਠੇ ਕਿਸਾਨ, ਰੋਜ਼ਾਨਾ ਹੋ ਰਿਹੈ 3500 ਕਰੋੜ ਰੁਪਏ ਦਾ ਨੁਕਸਾਨ'
ਇਸ ਤਰ੍ਹਾਂ ਚੱਲ ਰਿਹੈ ਕਿਸਾਨ ਅੰਦੋਲਨ—
ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਨੂੰ ਤੇਜ਼ ਕਰਨ ਲਈ ਕਈ ਪਿੰਡਾਂ ਦੇ ਕਿਸਾਨ ਪਿੰਡ ਪੱਧਰ ਦੀਆਂ ਕਮੇਟੀਆਂ ਤਹਿਤ ਦਿੱਲੀ ਵੱਲ ਵਧ ਰਹੇ ਹਨ। ਹਰ ਪੰਜਵੇਂ ਦਿਨ 25 ਕਿਸਾਨਾਂ ਦਾ ਇਕ ਸਮੂਹ ਬੱਸ ਜਾਂ ਵੈਨ ਵਿਚ ਦਿੱਲੀ ਭੇਜਿਆ ਜਾ ਰਿਹਾ ਹੈ, ਜਿਸ ਵਿਚੋਂ ਕੁਝ ਪ੍ਰਦਰਸ਼ਨਕਾਰੀ ਦਿੱਲੀ ਦੀਆਂ ਸਰਹੱਦਾਂ 'ਤੇ ਇਕ ਹਫ਼ਤਾ ਬਿਤਾਉਣ ਮਗਰੋਂ ਪਰਤ ਆਉਂਦੇ ਹਨ।
ਨੋਟ: ਕਿਸਾਨ ਅੰਦੋਲਨ 'ਚ ਹੁਣ ਮ੍ਰਿਤਕ ਕਿਸਾਨਾਂ ਦੀਆਂ ਵਿਧਵਾਵਾਂ ਵੀ ਸ਼ਾਮਲ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪ੍ਰਗਤੀਸ਼ੀਲ ਕਿਸਾਨ ਕੰਵਲ ਚੌਹਾਨ ਨੂੰ ਮਿਲ ਰਹੀਆਂ ਹਨ ਧਮਕੀਆਂ, ਬੋਲੇ ਜਾ ਰਹੇ ਹਨ ਅਪਸ਼ਬਦ
NEXT STORY