ਫੈਜਾਬਾਦ— ਪਤੀ ਵੱਲੋਂ ਰੋਜ਼-ਰੋਜ਼ ਕੁੱਟਮਾਰ ਅਤੇ ਘਰੇਲੂ ਹਿੰਸਾ ਤੋਂ ਤੰਗ ਆ ਕੇ ਇਕ ਔਰਤ ਨੇ ਵੇਲਣੇ ਨਾਲ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਯੂ.ਪੀ ਦੇ ਅੰਬੇਡਕਰਨਗਰ ਜ਼ਿਲੇ ਦੀ ਹੈ। ਔਰਤ ਨੂੰ ਉਸ ਦੀ ਨਾਬਾਲਗ ਬੇਟੀ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਅੱਤਿਆਚਾਰੀ ਪਿਤਾ ਨੂੰ ਮਾਰਨ ਲਈ ਬੇਟੀ ਨੇ ਮਾਂ ਦੀ ਮਦਦ ਕੀਤੀ ਸੀ।
ਅੰਬੇਡਕਰਨਗਰ ਦੇ ਜੈਦਪੁਰ ਪੁਲਸ ਸਟੇਸ਼ਨ ਤਹਿਤ ਆਉਣ ਵਾਲੇ ਹੁਸੈਨਾਬਾਦ ਖਾਨਪੁਰ ਪਿੰਡ 'ਚ ਰਹਿਣ ਵਾਲੇ ਗੌਰੀ ਪ੍ਰਸਾਦ ਰਾਜਭਰ ਅਕਸਰ ਸ਼ਰਾਬ ਪੀ ਕੇ ਆਪਣੀ ਪਤਨੀ ਸੁਮਿਤਰਾ ਨਾਲ ਕੁੱਟਮਾਰ ਕਰਦਾ ਸੀ। ਸੋਮਵਾਰ ਰਾਤ ਨੂੰ ਵੀ ਰਾਜਭਰ ਦੀ ਸ਼ਰਾਬ ਪੀਣ ਦੀ ਆਦਤ ਦੇ ਚੱਲਦੇ ਦੋਵਾਂ ਵਿਚਕਾਰ ਝਗੜਾ ਹੋਇਆ ਸੀ। ਜਦੋਂ ਲੜਾਈ ਜ਼ਿਆਦਾ ਵਧਣ ਲੱਗੀ ਤਾਂ ਸੁਮਿਤਰਾ ਨੇ ਆਪਣੇ ਬਚਾਅ ਲਈ ਪਤੀ 'ਤੇ ਵੇਲਣੇ ਨਾਲ ਕਈ ਵਾਰ ਕੀਤੇ।
ਰਾਜਭਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਆਵਾਜ਼ ਸੁਣ ਕੇ ਪਰਿਵਾਰ ਦੇ ਦੂਜੇ ਮੈਂਬਰ ਉਥੇ ਪੁੱਜੇ ਅਤੇ ਗੌਰੀ ਪ੍ਰਸਾਦ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜੈਦਪੁਰ ਪੁਲਸ ਸਟੇਸ਼ਨ ਦੇ ਐਸ.ਐਚ.ਓ ਜਿਤੇਂਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਭੈਣ ਨੇ ਸ਼ਿਕਾਇਤ ਦਰਜ ਕਰਵਾਈ ਹੈ। ਗੌਰੀ ਪ੍ਰਸਾਦ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਬਾਂਦੀਪੋਰਾ ਹਮਲੇ 'ਚ ਸ਼ਾਮਲ ਅੱਤਵਾਦੀਆਂ ਦੀ ਪਛਾਣ
NEXT STORY