ਕੋਰਬਾ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਪਤਨੀ ਦੇ ਪੇਕੇ ਜਾਣ ਤੋਂ ਨਾਰਾਜ਼ ਇਕ ਨੌਜਵਾਨ ਮੰਗਲਵਾਰ ਸਵੇਰੇ ਕਰੀਬ 150 ਫੁੱਟ ਉੱਚੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ ਅਤੇ ਕਾਫ਼ੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਹੋਇਆ। ਪੁਲਸ ਦੇ ਸਮਝਾਉਣ ਮਗਰੋਂ ਅਤੇ ਪਤਨੀ ਦੇ ਮੰਨਣ ਤੋਂ ਬਾਅਦ ਨੌਜਵਾਨ ਸੁਰੱਖਿਅਤ ਹੇਠਾਂ ਉਤਰ ਆਏ। ਪੁਲਸ ਅਨੁਸਾਰ, ਇਹ ਘਟਨਾ ਉਰਗਾ ਥਾਣਾ ਖੇਤਰ ਦੇ ਪਿੰਡ ਕਰਮੰਦੀ ਦੀ ਹੈ। ਜਿੱਥੇ 34 ਸਾਲਾ ਮੁਕੇਸ਼ ਸਾਂਡੇ ਨਸ਼ੇ ਦਾ ਆਦੀ ਹੈ ਅਤੇ ਆਏ ਦਿਨ ਉਸ ਦਾ ਪਤਨੀ ਨਾਲ ਵਿਵਾਦ ਹੁੰਦਾ ਰਹਿੰਦਾ ਸੀ। ਰੋਜ਼ਾਨਾ ਦੇ ਝਗੜਿਆਂ ਤੋਂ ਪਰੇਸ਼ਾਨ ਹੋ ਕੇ ਉਸ ਦੀ ਪਤਨੀ ਪੇਕੇ ਚਲੀ ਗਈ ਸੀ।
ਪਤੀ ਨੇ ਆਪਣੀ ਪਤਨੀ ਨੂੰ ਵਾਪਸ ਲਿਆਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੀ ਤਾਂ ਨਾਰਾਜ਼ ਹੋ ਕੇ ਪਿੰਡ ਸਥਿਤ ਕਰੀਬ 150 ਫੁੱਟ ਉੱਚੇ ਟਾਵਰ 'ਤੇ ਚੜ੍ਹ ਗਿਆ। ਨੌਜਵਾਨ ਦੇ ਟਾਵਰ 'ਤੇ ਚੜ੍ਹਨ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਸੂਚਨਾ 'ਤੇ ਉਰਗਾ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਰੀਬ ਢਾਈ ਘੰਟਿਆਂ ਤੱਕ ਸਮਝਾਉਣ ਦੀ ਕੋਸ਼ਿਸ਼ ਕੀਤੀ। ਬਾਅਦ 'ਚ ਪਤਨੀ ਦੇ ਮੰਨਣ ਅਤੇ ਗੱਲਬਾਤ ਤੋਂ ਬਾਅਦ ਨੌਜਵਾਨ ਸੁਰੱਖਿਅਤ ਹੇਠਾਂ ਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਕੌਣ ਹੋਵੇਗਾ ਪੱਛਮੀ ਬੰਗਾਲ ਦਾ ਨਵਾਂ ਮੁੱਖ ਮੰਤਰੀ? ਚਰਚਾਂ 'ਚ ਇਹ 4 ਨਾਮ
NEXT STORY