ਬੋਕਾਰੋ- ਝਾਰਖੰਡ ਦੇ ਬੋਕਾਰੋ ਜ਼ਿਲ੍ਹੇ 'ਚ ਮੰਗਲਵਾਰ ਨੂੰ 17 ਸਾਲਾ ਇਕ ਕੁੜੀ ਕਰੀਬ 100 ਫੁੱਟ ਉੱਚੇ ਮੋਬਾਈਲ ਟਾਵਰ 'ਤੇ ਚੜ੍ਹ ਗਈ ਅਤੇ ਜੇਲ੍ਹ 'ਚ ਬੰਦ ਆਪਣੇ ਪ੍ਰੇਮੀ ਦੀ ਰਿਹਾਈ ਦੀ ਮੰਗ ਕਰਨ ਲੱਗੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਦੇ ਪ੍ਰੇਮੀ (22) ਨੂੰ ਉਸ ਨੂੰ ਅਗਵਾ ਕਰਨ ਦੇ ਦੋਸ਼ 'ਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ 'ਚ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਗੋਮੀਆ ਥਾਣਾ ਇੰਚਾਰਜ ਪ੍ਰਫੁੱਲ ਕੁਮਾਰ ਮਹਿਤੋ ਨੇ ਦੱਸਿਆ,''ਕੁੜੀ ਮੰਗਲਵਾਰ ਸਵੇਰੇ ਗੋਮੀਆ ਦੇ ਢੇਂਢੇ ਪਿੰਡ ਸਥਿਤ ਮੋਬਾਈਲ ਟਾਵਰ 'ਤੇ ਚੜ੍ਹ ਗਈ ਅਤੇ ਉਸ ਦੀ ਮੰਗ ਪੂਰੀ ਨਹੀਂ ਹੋਣ 'ਤੇ ਛਾਲ ਮਾਰਨ ਦੀ ਧਮਕੀ ਦੇ ਰਹੀ ਹੈ। ਉਹ ਕੋਲ ਗੇ ਲਲਪਨੀਆ ਖੇਤਰ ਦੀ ਰਹਿਣ ਵਾਲੀ ਹੈ।''
ਉਨ੍ਹਾਂ ਕਿਹਾ ਕਿ ਉਸ ਨੂੰ ਸੁਰੱਖਿਅਤ ਹੇਠਾਂ ਉਤਾਰਨ ਦੀ ਕੋਸ਼ਿਸ਼ ਜਾਰੀ ਹੈ। ਲਲਪਨੀਆ ਥਾਣਾ ਇੰਚਾਰਜ ਜੈਪ੍ਰਕਾਸ਼ ਏਕਾ ਨੇ ਦੱਸਿਆ ਕਿ ਕੁੜੀ ਦੀ ਮਾਂ ਨੇ 18 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਦੀ ਧੀ ਨੂੰ ਉਸ ਦੇ ਪ੍ਰੇਮੀ ਵਲੋਂ ਅਗਵਾ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੋਵਾਂ ਦੇ ਰਾਂਚੀ ਦੇ ਸੁਖਦੇਵਨਗਰ ਇਲਾਕੇ 'ਚ ਹੋਣ ਦਾ ਪਤਾ ਲਗਾਇਆ ਗਿਆ। ਇਸ ਤੋਂ ਬਾਅਦ ਕੁੜੀ ਨੂੰ ਮੁਕਤ ਕਰਵਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਰਾਂਚੀ ਦਾ ਵਾਸੀ ਹੈ ਅਤੇ ਫਿਲਹਾਲ ਤੇਨੁਘਾਟ ਜੇਲ੍ਹ 'ਚ ਬੰਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਸ਼ 'ਚ ਮਿਲਿਆ ਵੱਡਾ ਖ਼ਜ਼ਾਨਾ! ਮਹਾਸਮੁੰਦ 'ਚੋਂ ਮਿਲੇ ਕਰੋੜਾਂ ਦੇ ਹੀਰੇ, ਵੱਡੇ ਭੰਡਾਰ ਹੋਣ ਦੇ ਸੰਕੇਤ
NEXT STORY