ਰਾਏਸੇਨ (ਵਾਰਤਾ)- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਸਿਲਵਾਨੀ ਥਾਣਾ ਖੇਤਰ 'ਚ ਵਿਆਹ ਤੋਂ ਨਾਖੁਸ਼ ਇਕ ਔਰਤ ਨੇ ਚੱਲਦੀ ਬਾਈਕ 'ਤੇ ਆਪਣੇ ਪਤੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਘਟਨਾ ਤੋਂ ਬਾਅਦ ਦੋਸ਼ੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਸੂਤਰਾਂ ਅਨੁਸਾਰ ਸਿਲਵਾਨੀ 'ਚ ਆਪਣੇ ਵਿਆਹ ਤੋਂ ਨਾਖੁਸ਼ ਔਰਤ ਸੰਗੀਤਾ ਨੇ ਸਹੁਰੇ ਘਰ ਤੋਂ ਬਾਈਕ 'ਤੇ ਲੈ ਕੇ ਆ ਰਹੇ ਪਤੀ ਅਰੁਣ ਕੇਵਟ ਦੀ ਗਰਦਨ 'ਤੇ ਸ਼ੁੱਕਰਵਾਰ ਸ਼ਾਮ ਅਚਾਨਕ ਚਾਕੂ ਨਾਲ ਹਮਲਾ ਕਰ ਦਿੱਤਾ। ਸੂਚਨਾ ਮਿਲਣ 'ਤੇ ਪਰਿਵਾਰ ਵਾਲੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਸਿਲਵਾਨੀ ਲੈ ਕੇ ਆਏ, ਜਿੱਥੇ ਇਲਾਜ ਤੋਂ ਬਾਅਦ ਨੌਜਵਾਨ ਨੂੰ ਗੰਭੀਰ ਹਾਲਤ 'ਚ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ : ਭਾਜਪਾ ਆਗੂ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
ਪੁਲਸ ਅਨੁਸਾਰ ਨਰਮਦਾਪੁਰਮ ਤੋਂ ਵਿਦਾ ਕਰਵਾ ਕੇ ਲਿਆ ਰਹੇ ਪਤੀ 'ਤੇ ਚੱਲਦੀ ਬਾਈਕ 'ਤੇ ਹੀ ਪਤਨੀ ਸੰਗੀਤਾ ਨੇ ਗਰਦਨ 'ਤੇ ਆਪਣੇ ਬੈਗ 'ਚੋਂ ਚਾਕੂ ਕੱਢ ਕੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ 'ਚ ਪਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ 'ਤੇ ਸਿਲਵਾਨੀ ਪੁਲਸ ਨੇ ਅਰੁਣ ਕੇਵਟ ਦੀ ਰਿਪੋਰਟ 'ਤੇ ਮਾਮਲਾ ਰਜਿਸਟਰਡ ਕਰ ਕੇ ਪਤਨੀ ਸੰਗੀਤਾ ਕੇਵਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਗੀਤਾ ਕੇਵਟ ਨੇ ਪੁਲਸ ਨੂੰ ਦੱਸਿਆ ਕਿ ਉਹ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ, ਉਸ ਦੇ ਪਰਿਵਾਰ ਨੇ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਸੀ, ਉਹ ਇਸ ਤੋਂ ਖੁਸ਼ ਨਹੀਂ ਸੀ। ਉਸ ਦਾ ਵਿਆਹ 2 ਮਹੀਨੇ ਪਹਿਲਾਂ ਬਾਬਈ ਜ਼ਿਲ੍ਹਾ ਨਰਮਦਾਪੁਰਮ 'ਚ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਪ੍ਰਦੇਸ਼ 'ਚ ਦਵਾਈ ਫੈਕਟਰੀ 'ਚ ਲੱਗੀ ਭਿਆਨਕ ਅੱਗ
NEXT STORY