ਦੇਵਰੀਆ- ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਪਤਨੀ ਨਾਲ ਛੇੜਛਾੜ ਕਰਨ ਵਾਲਾ ਦਾ ਸਿਰ ਹੀ ਵੱਢ ਦਿੱਤਾ। ਉਸ ਤੋਂ ਬਾਅਦ ਸਿਰ ਨੂੰ 4 ਕਿਲੋਮੀਟਰ ਦੂਰ ਲਿਜਾ ਕੇ ਸੁੱਟ ਦਿੱਤਾ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਸਿਰ ਕੱਟੀ ਲਾਸ਼ ਮਿਲੀ ਸੀ। ਜਿਸ ਦਾ ਪੁਲਸ ਨੇ ਖ਼ੁਲਾਸਾ ਕਰਦੇ ਹੋਏ ਇਕ ਜਨਾਨੀ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ 'ਚ ਇਹ ਤੱਥ ਸਾਹਮਣੇ ਆਇਆ ਹੈ ਕਿ ਪਤੀ ਨਿਕੋਲਸ ਨੇ ਪਤਨੀ ਨਾਲ ਹੋਈ ਛੇੜਛਾੜ ਕਾਰਨ ਗੁੱਸੇ 'ਚ 2 ਸਾਥੀਆਂ ਨਾਲ ਮਿਲ ਕੇ ਮ੍ਰਿਤਕ ਰਾਜੂ ਦਾ ਗਲ਼ਾ ਵੱਢ ਕੇ ਵੱਖ ਕਰ ਦਿੱਤਾ ਅਤੇ ਧੜ ਕਿਤੇ ਹੋਰ ਅਤੇ ਸਿਰ 4 ਕਿਲੋਮੀਟਰ ਦੂਰ ਸੁੱਟ ਦਿੱਤਾ ਸੀ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ
ਇਸ 'ਚ ਨਿਕੋਲਸ ਦੀ ਪਤਨੀ ਨੇ ਵੀ ਸਬੂਤ ਮਿਟਾਉਣ 'ਚ ਸਹਿਯੋਗ ਕੀਤਾ। ਪੁਲਸ ਨੇ ਕਤਲ 'ਚ ਵਰਤਿਆ ਚਾਕੂ, ਰੱਸੀ, ਕਹੀ ਬਰਾਮਦ ਕਰ ਲਈ ਹੈ। ਇਹ ਸਾਰੇ ਇਕ ਮੁਰਗੀ ਫਾਰਮ 'ਚ ਕੰਮ ਕਰਦੇ ਹਨ ਅਤੇ ਰਾਂਚੀ ਦੇ ਰਹਿਣ ਵਾਲੇ ਹਨ। ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਰਾਜੂ ਸਵਾਂਸੀ ਨੇ ਨਿਕੋਲਸ ਦੀ ਪਤਨੀ ਨਾਲ ਛੇੜਛਾੜ ਅਤੇ ਜ਼ਬਰਦਸਤੀ ਕੀਤੀ ਤਾਂ ਉਸ ਨੇ ਵਿਰੋਧ ਕੀਤਾ। ਨਿਕੋਲਸ ਨੂੰ ਜਾਣਕਾਰੀ ਹੋਈ ਤਾਂ ਉਸ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਪਹਿਲੇ ਚਾਕੂ ਨਾਲ ਗਲ਼ਾ ਵੱਢਣ ਦੀ ਕੋਸ਼ਿਸ਼ ਕੀਤੀ। ਚਾਕੂ ਨਾਲ ਗਲ਼ਾ ਨਹੀਂ ਵੱਢਿਆ ਗਿਆ ਤਾਂ ਕਹੀ ਨਾਲ ਸਿਰ ਨੂੰ ਕੱਟ ਕੇ ਵੱਖ ਕਰ ਦਿੱਤਾ। ਦੱਸਣਯੋਗ ਹੈ ਕਿ ਥਾਣਾ ਰਾਮਪੁਰ ਦੇ ਬਰਈਪੁਰ ਮੰਗਲਵਾਰ ਮੰਝਰੀਆ ਪਿੰਡ ਕੋਲ ਇਕ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲੀ ਸੀ। ਸੂਚਨਾ 'ਤੇ ਪੁਲਸ ਡੌਗ ਸਕਵਾਇਡ ਟੀਮ ਨੇ ਧੜ ਤੋਂ 4 ਕਿਲੋਮੀਟਰ ਦੂਰ ਬੇਲਵਾ ਬਜ਼ਾਰ ਕੋਲ ਗੰਨੇ ਦੇ ਖੇਤ 'ਚ ਸਿਰ ਨੂੰ ਬਰਾਮਦ ਕੀਤਾ, ਜਿਸ ਦੀ ਪਛਾਣ ਰਾਜੂਦ ਸਵਾਂਸੀ ਦੇ ਰੂਪ 'ਚ ਹੋਈ। ਰਾਜੂ ਝਾਰਖੰਡ ਦੇ ਖੂੰਟੀ ਜ਼ਿਲ੍ਹੇ ਦੇ ਲਾਨਤੁਪ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ : 6 ਸਾਲ ਦੇ ਬੱਚੇ ਦੀ ਹੋ ਰਹੀ ਹੈ ਵਾਹੋ-ਵਾਹੀ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ
ਭਾਰਤੀ ਰੇਲਵੇ 'ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
NEXT STORY