ਕਾਨਪੁਰ— ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਇਕ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਪਤੀ ਨੇ ਆਪਣੀ 5 ਸਾਲ ਦੀ ਧੀ ਸਾਹਮਣੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹ ਘਟਨਾ ਨੌਬਸਤਾ ਥਾਣਾ ਖੇਤਰ ਦੇ ਰਾਜੀਵ ਨਗਰ ਇਲਾਕੇ ਦੀ ਹੈ। ਐਤਵਾਰ ਦੀ ਸਵੇਰ ਨੂੰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਘਰ ਅੰਦਰ ਮਹਿਲਾ ਦੀ ਲਾਸ਼ ਬੈੱਡ ’ਤੇ ਪਈ ਮਿਲੀ। ਕਤਲ ਕਰਨ ਮਗਰੋਂ ਦੋਸ਼ੀ ਪਤੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਸ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ: ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ
ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਦੋਵੇਂ ਪਤੀ-ਪਤਨੀ ਵਿਚਾਲੇ ਅਕਸਰ ਝਗੜਾ ਹੁੰਦਾ ਸੀ। ਕਈ ਵਾਰ ਦੋਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਹਾਂ ਦੇ ਝਗੜੇ ਨਹੀਂ ਰੁਕੇ। ਓਧਰ 5 ਸਾਲ ਦੀ ਮਾਸੂਮ ਬੱਚੀ ਨੇ ਪੁਲਸ ਨੂੰ ਦੱਸਿਆ ਕਿ ਪਾਪਾ-ਮੰਮੀ ਵਿਚ ਝਗੜਾ ਹੁੰਦਾ ਸੀ। ਕੱਲ੍ਹ ਵੀ ਝਗੜਾ ਹੋਇਆ ਸੀ। ਫਿਰ ਪਾਪਾ ਨੇ ਰੱਸੀ ਨਾਲ ਮੰਮੀ ਦਾ ਗਲਾ ਘੁੱਟ ਦਿੱਤਾ ਅਤੇ ਦੌੜ ਗਏ। ਕਤਲ ਦੀ ਇਸ ਵਾਰਦਾਤ ਮਗਰੋਂ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ।
ਇਹ ਵੀ ਪੜ੍ਹੋ: ਡਾਕਟਰਾਂ ਨੇ 12 ਸਾਲਾ ਬੱਚੇ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ, 65 ਦਿਨਾਂ ਤੱਕ ਲੜਦਾ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ
ਪੁਲਸ ਮੁਤਾਬਕ ਮੂਲ ਰੂਪ ਤੋਂ ਫਤਿਹਪੁਰ ਖਾਗਾ ਵਾਸੀ 26 ਸਾਲਾ ਔਰਤ ਦਾ ਕਰੀਬ 8 ਸਾਲ ਪਹਿਲਾਂ ਨੌਬਸਤਾ ਰਾਜੀਵ ਨਗਰ ਵਾਸੀ ਪੇਂਟਰ ਨਾਲ ਵਿਆਹ ਹੋਇਆ ਸੀ। ਦੋਹਾਂ ਦੇ 5 ਸਾਲਾ ਧੀ ਅਤੇ 2 ਸਾਲਾ ਪੁੱਤਰ ਹੈ। ਪੂਰਾ ਪਰਿਵਾਰ ਰਾਜੀਵ ਨਗਰ ਦੇ ਮਕਾਨ ਵਿਚ ਰਹਿੰਦਾ ਸੀ। ਐਤਵਾਰ ਦੀ ਸਵੇਰ ਨੂੰ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਗੁਆਂਢੀ ਉਸ ਦੇ ਘਰ ਪਹੁੰਚੇ ਅਤੇ ਮਾਂ ਦੀ ਲਾਸ਼ ਬੈੱਡ ’ਤੇ ਸੀ। ਦੋਵੇਂ ਬੱਚੇ ਰੋ ਰਹੇ ਸਨ ਅਤੇ ਉਹ ਕਹਿ ਰਹੇ ਸਨ ਕਿ ਮੰਮੀ ਓਠੋ, ਬੋਲਦੇ ਕਿਉਂ ਨਹੀਂ। ਪਤੀ ਗਾਇਬ ਸੀ। ਨੌਬਸਤਾ ਥਾਣਾ ਮੁਖੀ ਨੇ ਦੱਸਿਆ ਕਿ ਮਿ੍ਰਤਕਾ ਦੇ ਗਲੇ ’ਤੇ ਨਿਸ਼ਾਨ ਮਿਲੇ ਹਨ। ਬੱਚੀ ਦੇ ਬਿਆਨ ਦਰਜ ਕਰਨ ਦੇ ਨਾਲ ਹੀ ਪਤੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
ਟੀਕਾਕਰਨ ਮੁਹਿੰਮ 'ਚ ਪਿਛੜ ਰਹੇ ਸੂਬਿਆਂ ਦੀ PM ਮੋਦੀ ਨੇ ਕੀਤੀ ਤਿੱਖੀ ਆਲੋਚਨਾ, ਆਖ਼ੀ ਇਹ ਗੱਲ
NEXT STORY