ਚੇਨਈ– ਜੂਨ 2020 ’ਚ ਗਲਵਾਨ ਘਾਟੀ ’ਚ ਚੀਨੀ ਫ਼ੌਜੀਆਂ ਨਾਲ ਝੜਪ ’ਚ ਫ਼ੌਜ ਦੇ ਨਾਇਕ ਦੀਪਕ ਸਿੰਘ ਸ਼ਹੀਦ ਹੋ ਗਏ ਸਨ। ਦੀਪਕ ਸਿੰਘ ਰੀਵਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਪਤਨੀ ਰੇਖਾ ਦੇਵੀ ਆਪਣੇ ਸ਼ਹੀਦ ਪਤੀ ਦੇ ਸੁਫ਼ਨੇ ਨੂੰ ਪੂਰਾ ਕਰੇਗੀ। ਰੇਖਾ ਨੇ ਚੇਨਈ ਸਥਿਤ ਅਫਸਰ ਸਿਖਲਾਈ ਅਕੈਡਮੀ (ਓ.ਟੀ.ਏ) ਵਿਚ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਰੇਖਾ ਦੇਵੀ ਓ. ਟੀ. ਏ ’ਚ ਸ਼ਾਮਲ ਹੋਣ ਲਈ ਸਰਵਿਸਿਜ਼ ਸਿਲੈਕਸ਼ਨ ਬੋਰਡ (SSB) ਦੀ ਇੰਟਰਵਿਊ ਨੂੰ ਕਲੀਅਰ ਕਰਨ ਤੋਂ ਬਾਅਦ ਫੌਜ ’ਚ ਕਰੀਅਰ ਬਣਾਉਣ ਲਈ ਤਿਆਰ ਹੈ। ਦੱਸ ਦੇਈਏ ਕਿ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਨਾਇਕ ਦੀਪਕ ਸਿੰਘ ਨੂੰ ਨਵੰਬਰ 2021 ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਮਰਨ ਉਪਰੰਤ ਵੀਰ ਚੱਕਰ (VrC) ਨਾਲ ਸਨਮਾਨਤ ਕੀਤਾ ਗਿਆ ਸੀ। ਇਹ ਸਨਮਾਨ ਲੈਣ ਉਨ੍ਹਾਂ ਦੀ ਪਤਨੀ ਰੇਖਾ ਦੇਵੀ ਗਈ ਸੀ। ਪਰਮ ਵੀਰ ਚੱਕਰ ਅਤੇ ਮਹਾਵੀਰ ਚੱਕਰ ਤੋਂ ਬਾਅਦ ਵੀਰ ਚੱਕਰ ਭਾਰਤ ਦਾ ਤੀਜਾ ਸਭ ਤੋਂ ਵੱਡਾ ਜੰਗੀ ਫੌਜੀ ਸਨਮਾਨ ਹੈ।
ਰੇਖਾ ਨੇ ਫਰਵਰੀ 2022 ’ਚ SSB ਵਲੋਂ ਆਯੋਜਿਤ ਇੰਟਰਵਿਊ ਨੂੰ ਪਾਸ ਕਰ ਲਿਆ ਸੀ। ਇਸ ਤੋਂ ਬਾਅਦ ਉਹ ਫ਼ੌਜ ਕਰੀਅਰ ਬਣਾਉਣ ਦੀ ਤਿਆਰੀ ’ਚ ਜੁੱਟ ਗਈ ਸੀ। ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਲੈਫਟੀਨੈਂਟ ਦੇ ਰੂਪ ’ਚ ਸ਼ਾਰਟ-ਸਰਵਿਸ ਕਮਿਸ਼ਨ (SCC) ਮਿਲਣ ਤੋਂ ਪਹਿਲਾਂ 9 ਮਹੀਨੇ ਤੱਕ ਅਕੈਡਮੀ ’ਚ ਸਿਖਲਾਈ ਲਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ 17 ਮਈ ਨੂੰ ਸਿਖਲਾਈ ਲਈ OTA ਵਿਖੇ ਰਿਪੋਰਟ ਕੀਤੀ। SSC ਮਹਿਲਾ ਅਧਿਕਾਰੀ ਹੁਣ ਸਥਾਈ ਕਮਿਸ਼ਨ ਲਈ ਯੋਗ ਹਨ। ਮੱਧ ਪ੍ਰਦੇਸ਼ ਦੇ ਰੀਵਾ ਦੀ ਰਹਿਣ ਵਾਲੀ ਰੇਖਾ ਉਨ੍ਹਾਂ ਫ਼ੌਜੀ ਪਤਨੀਆਂ ਦੀ ਵੱਧਦੀ ਸੂਚੀ ’ਚ ਸ਼ਾਮਲ ਹੋ ਜਾਵੇਗੀ, ਜਿਨ੍ਹਾਂ ਨੇ ਆਪਣੇ ਪਤੀਆਂ ਨੂੰ ਸ਼ਹਾਦਤ ਤੋਂ ਬਾਅਦ ਹਥਿਆਰਬੰਦ ਫੋਰਸ ’ਚ ਆਪਣਾ ਕਰੀਅਰ ਚੁਣਿਆ ਹੈ।
ਦਰਅਸਲ ਯੁੱਧ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਦੀਆਂ ਪਤਨੀਆਂ ਨੂੰ SSB ਇੰਟਰਵਿਊ ਲਈ ਯੋਗਤਾ ਪੂਰੀ ਕਰਨ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (USPC) ਵਲੋਂ ਛੋਟ ਦਿੱਤੀ ਜਾਂਦੀ ਹੈ। ਉਹ ਉਮਰ ਵਿਚ ਛੋਟ ਦੇ ਵੀ ਹੱਕਦਾਰ ਹਨ। OTA ਚਾਹਵਾਨਾਂ ਦੀ ਉਮਰ 19 ਤੋਂ 25 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਕੁਝ ਦਿਨ ਪਹਿਲਾਂ ਰੇਖਾ ਦੇਵੀ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਟੀਚਰ ਬਣਨਾ ਚਾਹੁੰਦੀ ਸੀ। ਮੇਰੇ ਪਤੀ ਚਾਹੁੰਦੇ ਸਨ ਕਿ ਮੈਂ ਅਫਸਰ ਬਣਾਂ, ਹੁਣ ਮੈਂ ਉਨ੍ਹਾਂ ਦਾ ਸੁਫ਼ਨਾ ਪੂਰਾ ਕਰ ਰਹੀ ਹਾਂ। ਮੈਂ ਆਪਣੇ ਪਤੀ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹਾਂ। ਉਨ੍ਹਾਂ ਨੇ ਕਿਹਾ ਸੀ ਕਿ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ ਹਨ, ਮੈਂ ਉਨ੍ਹਾਂ ਦਾ ਸਾਹਮਣਾ ਕਰ ਕੇ ਅੱਗੇ ਵਧ ਰਹੀ ਹਾਂ।
ਅਧਿਆਪਕਾ ਦੇ ਕਤਲ 'ਚ ਸ਼ਾਮਲ ਅੱਤਵਾਦੀਆਂ ਨੂੰ ਕਦੇ ਨਾਲ ਭੁੱਲਣ ਵਾਲਾ ਸਬਕ ਸਿਖਾਵਾਂਗੇ : ਮਨੋਜ ਸਿਨਹਾ
NEXT STORY