ਮੁਜ਼ੱਫਰਨਗਰ— ਪਤਨੀ ਦੇ ਗਰਭ 'ਚ ਬੱਚੀ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਤੀ ਵਲੋਂ ਕਥਿਤ ਤੌਰ 'ਤੇ ਤਿੰਨ ਤਲਾਕ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਵੀਰਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਔਰਤ ਨੂੰ ਲਿੰਗ ਪ੍ਰੀਖਣ ਲਈ ਮਜ਼ਬੂਰ ਕੀਤਾ ਗਿਆ ਸੀ। ਜਦੋਂ ਉਸ ਦੇ ਪਤੀ ਗਾਲਿਬ ਨੂੰ ਪਤਾ ਲੱਗਾ ਕਿ ਗਰਭ 'ਚ ਬੱਚੀ ਹੈ ਤਾਂ ਉਸ ਨੇ ਉਸ ਨੂੰ ਗਰਭਪਾਤ ਲਈ ਮਜ਼ਬੂਰ ਕੀਤਾ। ਪੁਲਸ ਨੇ ਕਿਹਾ ਕਿ ਬਾਅਦ 'ਚ ਉਸ ਨੇ ਪਤਨੀ ਨੂੰ ਤਿੰਨ ਤਲਾਕ ਕਹਿ ਕੇ ਤਲਾਕ ਦੇ ਦਿੱਤਾ। ਉਨ੍ਹਾਂ ਦੇ ਪਹਿਲਾਂ ਤੋਂ ਹੀ 2 ਬੇਟੀਆਂ ਸਨ।
ਪੁਲਸ ਨੇ ਕਿਹਾ ਕਿ ਗਾਲਿਬ ਅਤੇ ਔਰਤ ਦੇ ਸਹੁਰੇ ਪਰਿਵਾਰ ਵਾਲਿਆਂ ਸਮੇਤ 9 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੋਹਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਦੱਸਣਯੋਗ ਹੈ ਕਿ ਸੰਸਦ ਨੇ ਇਕ ਅਗਸਤ ਨੂੰ 3 ਤਲਾਕ ਵਿਰੁੱਧ ਕਾਨੂੰਨ ਪਾਸ ਕੀਤਾ ਸੀ।
ਦਿੱਲੀ : ਓਡ-ਈਵਨ ਦਾ ਅੱਜ ਆਖਰੀ ਦਿਨ, ਪ੍ਰਦੂਸ਼ਣ ਕਾਰਨ ਵਧ ਸਕਦੀ ਹੈ ਸਕੀਮ
NEXT STORY