ਪ੍ਰਯਾਗਰਾਜ- ਉੱਤਰ ਪ੍ਰਦੇਸ਼ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਵਿਅਕਤੀ ਪੈਸੇ ਨਾਲ ਇੰਨਾ ਪਿਆਰ ਕਰਦਾ ਸੀ ਕਿ ਉਹ ਪੈਸੇ ਲਈ ਮਰਨ ਨੂੰ ਵੀ ਤਿਆਰ ਹੋ ਗਿਆ। ਜ਼ਿਲ੍ਹੇ ਵਿਚ ਐਤਵਾਰ ਨੂੰ ਟਿਊਬਰਕਲੋਸਿਸ (ਟੀ. ਬੀ.) ਨਾਲ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ। ਉਹ ਜ਼ਿਲ੍ਹੇ ਦੇ ਹੀ ਇਕ ਹਸਪਤਾਲ ਵਿਚ ਸਫਾਈ ਮੁਲਾਜ਼ਮ ਸੀ। ਉਸ ਦੇ ਬੈਂਕ ਖਾਤੇ ਵਿਚ 70 ਲੱਖ ਰੁਪਏ ਹੋਣ ਦੇ ਬਾਵਜੂਦ ਉਸਨੇ ਆਪਣੀ ਟੀ. ਬੀ. ਦੀ ਬੀਮਾਰੀ ਦਾ ਇਲਾਜ ਨਹੀਂ ਕਰਵਾਇਆ। ਜ਼ਿਲ੍ਹੇ ਵਿਚ ਰਹਿਣ ਵਾਲਾ ਧੀਰਜ ਨਾਂ ਦਾ ਵਿਅਕਤੀ ਪ੍ਰਯਾਗਰਾਜ ਦੇ ਜ਼ਿਲ੍ਹਾ ਲੇਪ੍ਰੋਸੀ ਹਸਪਤਾਲ ਵਿਚ ਸਵੀਪਰ ਅਤੇ ਸੁਰੱਖਿਆ ਗਾਰਡ ਦੇ ਅਹੁਦੇ ’ਤੇ ਕੰਮ ਕਰਦਾ ਸੀ। ਉਹ ਆਪਣੀ ਮਾਂ ਅਤੇ ਭੈਣ ਨਾਲ ਹਸਪਤਾਲ ਕੰਪਲੈਕਸ ਦੇ ਅੰਦਰ ਰਹਿੰਦਾ ਸੀ। ਧੀਰਜ ਦੇ ਪਿਤਾ ਵੀ ਉਸੇ ਹਸਪਤਾਲ ਵਿਚ ਸਫ਼ਾਈ ਮੁਲਾਜ਼ਮ ਸਨ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਧੀਰਜ ਨੂੰ ਨੌਕਰੀ ਮਿਲੀ ਸੀ। ਧੀਰਜ ਬਹੁਤ ਹੀ ਕੰਜੂਸ ਸੀ।
ਇਹ ਵੀ ਪੜ੍ਹੋ : ਰੂਸੀ ਮੁੰਡੇ ਅਤੇ ਯੂਕ੍ਰੇਨ ਦੀ ਕੁੜੀ ਨੇ ਧਰਮਸ਼ਾਲਾ 'ਚ ਕਰਵਾਇਆ ਵਿਆਹ ਦਾ ਰਜਿਸਟਰੇਸ਼ਨ, ਜਾਣੋ ਪੂਰਾ ਮਾਮਲਾ
ਹਸਪਤਾਲ ਵਿਚ ਉਸ ਦੀ ਕੰਜੂਸੀ ਦੇ ਕਿੱਸੇ ਖੂਬ ਚਰਚਾ ਵਿਚ ਰਹਿੰਦੇ ਸਨ। ਕੰਜੂਸ ਹੋਣ ਕਾਰਨ ਹੀ ਉਸ ਨੇ ਆਪਣੀ ਟੀ. ਬੀ. ਦੀ ਬੀਮਾਰੀ ਤਾਂ ਇਲਾਜ ਨਹੀਂ ਕਰਵਾਇਆ ਜਿਸਦੇ ਕਾਰਨ ਉਸਦੀ ਐਤਵਾਰ ਨੂੰ ਮੌਤ ਹੋ ਗਈ। ਧੀਰਜ ਦੇ ਦੋਸਤ ਨੇ ਦੱਸਿਆ ਕਿ ਧੀਰਜ ਨੂੰ ਬੱਸ ਇਹੋ ਡਰ ਸਤਾਉਂਦਾ ਰਹਿੰਦਾ ਸੀ ਕਿ ਜੇਕਰ ਉਸਨੇ ਵਿਆਹ ਕਰ ਲਿਆ ਤਾਂ ਇੰਨੇ ਸਾਲਾਂ ਤੋਂ ਜਮ੍ਹਾ ਕੀਤੇ ਉਸਦੇ ਰੁਪਏ ਕਿਤੇ ਉਸਦੀ ਪਤਨੀ ਨਾ ਲੈ ਭੱਜ ਜਾਵੇ। ਉਸਦੇ ਮਰਨ ਤੋਂ ਬਾਅਦ ਪਤਾ ਲੱਗਾ ਕਿ ਉਸਦੇ ਬੈਂਕ ਖਾਤੇ ਵਿਚ 70 ਲੱਖ ਰੁਪਏ ਹਨ ਜੋ ਉਸਨੇ ਆਪਣੀ ਕਮਾਈ ਤੋਂ ਜਮ੍ਹਾ ਕੀਤੇ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸਨੇ ਖਾਤੇ ਵਿਚ ਇੰਨੇ ਪੈਸੇ ਹੋਣ ਦੇ ਬਾਵਜੂਦ ਵੀ ਉਹ ਆਪਣੇ ਘਰ ਦਾ ਖਰਚ ਬੜੀ ਮੁਸ਼ਕਲ ਨਾਲ ਚਲਾਉਂਦਾ ਸੀ। ਉਸਨੇ ਅਤੇ ਉਸਦੇ ਪਿਤਾ ਨੇ ਕਦੇ ਵੀ ਖਾਤੇ ਤੋਂ ਕੋਈ ਪੈਸਾ ਨਹੀਂ ਕਢਵਾਇਆ ਸਗੋਂ ਉਹ ਆਪਣੇ ਘਰ ਦਾ ਖਰਚ ਆਪਣੀ ਮਾਂ ਦੀ ਪੈਨਸ਼ਨ ਨਾਲ ਪੂਰਾ ਕਰਦਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
SYL ਨਹਿਰ ’ਤੇ ਹਰਿਆਣਾ ਦਾ ਹੱਕ, ਇਸ ਨੂੰ ਲੈ ਕੇ ਰਹਾਂਗੇ: CM ਮਨੋਹਰ ਲਾਲ
NEXT STORY