ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਇਕ ਪਤਨੀ ਦੇ ਲਾਪਤਾ ਹੋਣ ਦਾ ਅਜੀਬ ਮਾਮਲਾ ਸਾਹਮਣੇ ਆਇਆ। ਦਰਅਸਲ ਇੱਥੇ ਇਕ ਜੋੜਾ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਘੁੰਮਣ ਆਇਆ ਸੀ ਕਿ ਇਸ ਦੌਰਾਨ ਪਤਨੀ ਅਚਾਨਕ ਗਾਇਬ ਹੋ ਗਈ, ਜਿਸ ਨੂੰ ਲੱਭਣ ਲਈ ਪਤੀ ਨੇ ਕਰੀਬ ਇਕ ਕਰੋੜ ਰੁਪਏ ਖਰਚ ਕੀਤੇ ਅਤੇ ਆਖ਼ਰਕਾਰ ਜੋ ਹੋਇਆ ਉਸ ਦੇਖ ਪਤੀ ਦੇ ਵੀ ਹੋਸ਼ ਉੱਡ ਗਏ। ਦਰਅਸਲ ਵਿਸ਼ਾਖਾਪਟਨਮ 'ਚ ਔਰਤ ਆਪਣੇ ਪਤੀ ਨਾਲ ਵਿਆਹ ਦੀ ਵਰ੍ਹੇਗੰਢ ਮਨਾਉਣ ਬੀਚ 'ਤੇ ਜਾਂਦੀ ਹੈ ਅਤੇ ਇਸ ਦੌਰਾਨ ਅਚਾਨਕ ਉਹ ਗਾਇਬ ਹੋ ਗਈ। ਪਤੀ ਨੂੰ ਲੱਗਾ ਕਿ ਸ਼ਾਇਦ ਉਹ ਬੀਚ 'ਚ ਡੁੱਬ ਗਈ ਹੈ। ਇਸ ਕਾਰਨ ਪਤੀ ਪਰੇਸ਼ਾਨ ਹੋ ਗਿਆ ਅਤੇ ਜਲ ਸੈਨਾ, ਮਰੀਨ ਪੁਲਸ, ਗੋਤਾਖੋਰਾਂ ਅਤੇ ਮਛੇਰਿਆਂ ਦੀ ਮਦਦ ਨਾਲ ਉਸ ਨੇ ਪਤਨੀ ਨੂੰ ਲੱਭਣਾ ਸ਼ੁਰੂ ਕੀਤਾ, ਜਿਸ 'ਚ ਕਰੀਬ ਇਕ ਕਰੋੜ ਰੁਪਏ ਦਾ ਖਰਚ ਵੀ ਆ ਜਾਂਦਾ ਹੈ ਪਰ ਬਾਅਦ 'ਚ ਨੇਲੋਰ 'ਚ ਜਦੋਂ ਪਤਨੀ ਆਪਣੇ ਪ੍ਰੇਮੀ ਨਾਲ ਮਿਲੀ ਤਾਂ ਪਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ : ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ; ਮ੍ਰਿਤਕ ਇਕਲੌਤੇ ਭਰਾ ਦੇ ਗੁੱਟ ’ਤੇ ਭੈਣਾਂ ਨੇ ਰੱਖੜੀ ਬੰਨ੍ਹ ਦਿੱਤੀ ਅੰਤਿਮ ਵਿਦਾਈ
ਇਸ ਪੂਰੀ ਘਟਨਾ ਬਾਰੇ ਪੁਲਸ ਨੇ ਦੱਸਿਆ ਕਿ ਘੁੰਮਣ ਆਏ ਜੋੜੇ 'ਚੋਂ ਪਤੀ ਨੂੰ ਅਚਾਨਕ ਬੀਚ 'ਤੇ ਕਿਸੇ ਦਾ ਫੋਨ ਆਇਆ ਅਤੇ ਉਹ ਗੱਲਾਂ ਕਰਨ 'ਚ ਰੁਝ ਗਿਆ। ਉੱਥੇ ਹੀ ਉਸ ਦੀ ਪਤਨੀ ਆਪਣੇ ਮੋਬਾਇਲ 'ਤੇ ਸੈਲਫ਼ੀ ਲੈਣ ਲੱਗੀ, ਇਸ ਤੋਂ ਬਾਅਦ ਜਦੋਂ ਪਤੀ ਦੇ ਫੋਨ 'ਤੇ ਗੱਲਬਾਤ ਖ਼ਤਮ ਹੋਈ ਤਾਂ ਉਸ ਨੇ ਆਲੇ-ਦੁਆਲੇ ਪਤਨੀ ਨੂੰ ਦੇਖਿਆ ਤਾਂ ਉਹ ਨਹੀਂ ਦਿੱਸੀ। ਇਸ ਤੋਂ ਬਾਅਦ ਪਤੀ ਨੇ ਪਤਨੀ ਦੀ ਭਾਲ ਲਈ ਸਥਾਨਕ ਥ੍ਰੀ ਟਾਊਨ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਆਪਣੇ ਘਰ ਵਾਲਿਆਂ ਸਮੇਤ ਸਹੁਰੇ ਪਰਿਵਾਰ ਨੂੰ ਸੂਚਨਾ ਦਿੱਤੀ। ਪੁਲਸ ਨੇ ਖਦਸ਼ਾ ਜਤਾਇਆ ਗਿਆ ਕਿ ਕੁੜੀ ਸਮੁੰਦਰ ਦੀ ਲਹਿਰਾਂ ਦੀ ਲਪੇਟ 'ਚ ਆ ਗਈ ਹੋਵੇਗੀ, ਜਿਸ ਨੂੰ ਦੇਖਦੇ ਹੋਏ ਪੁਲਸ ਨੇ ਭਾਰਤੀ ਜਲ ਸੈਨਾ ਅਤੇ ਤੱਟ ਰੱਖਿਅਕ ਦੀ ਮਦਦ ਲਈ।
ਇਹ ਵੀ ਪੜ੍ਹੋ : ਵੱਡੀ ਲਾਪ੍ਰਵਾਹੀ; ਇਕ ਹੀ ਸਰਿੰਜ ਨਾਲ 30 ਬੱਚਿਆਂ ਨੂੰ ਲਾ ਦਿੱਤੀ ਕੋਰੋਨਾ ਵੈਕਸੀਨ
ਇਸ ਦੇ ਨਾਲ ਹੀ ਸਮੁੰਦਰ ਦੇ ਅੰਦਰ ਤਲਾਸ਼ੀ ਲੈਣ ਲਈ ਮਛੇਰਿਆਂ ਅਤੇ ਗੋਤਾਖੋਰਾਂ ਨੂੰ ਉਤਾਰਿਆ ਗਿਆ। ਇਸ ਤਲਾਸ਼ੀ ਮੁਹਿੰਮ 'ਚ ਲਗਭਗ ਅਨੁਮਾਨਿਤ ਲਾਗਤ ਇਕ ਕਰੋੜ ਰੁਪਏ ਦਾ ਖਰਚ ਆਇਆ, ਕਿਉਂਕਿ ਆਪਰੇਸ਼ਨ 2 ਦਿਨਾਂ ਤੋਂ ਵੱਧ ਸਮੇਂ ਤੋਂ ਚਲਿਆ ਸੀ। ਪੁਲਸ ਅਤੇ ਜਲ ਸੈਨਾ ਵਲੋਂ ਲਗਾਤਾਰ ਚਲਾਈ ਜਾ ਰਹੀ ਤਲਾਸ਼ ਮੁਹਿੰਮ ਦਰਮਿਆਨ ਅਚਾਨਕ ਉਸ ਸਮੇਂ ਟਵੀਸਟ ਆਇਆ, ਜਦੋਂ ਗਾਇਬ ਹੋਈ ਔਰਤ ਨੇ ਆਪਣੀ ਮਾਂ ਨੂੰ ਮੈਸੇਜ ਰਾਹੀਂ ਆਪਣੇ ਟਿਕਾਣੇ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਰਵੀ ਨਾਲ ਨੇਲੂਰ (ਆਂਧਰਾ ਪ੍ਰਦੇਸ਼) ਦੌੜ ਗਈ ਹੈ। ਦੱਸਣਯੋਗ ਹੈ ਕਿ ਵਿਸ਼ਾਖਾਪਟਨਮ ਦੀ ਰਹਿੰਦੇ ਹੋਏ ਸਾਈਂ ਪ੍ਰਿਆ ਦਾ ਵਿਆਹ 2020 'ਚ ਸ਼੍ਰੀਕਾਕੁਲਮ ਦੇ ਸ਼੍ਰੀਨਿਵਾਸ ਨਾਲ ਹੋਇਆ ਸੀ। ਉਹ ਹਾਲੇ ਪੜ੍ਹਾਈ ਕਰ ਰਹੀ ਹੈ ਅਤੇ ਉਸ ਦਾ ਪਤੀ ਹੈਦਰਾਬਾਦ ਦੀ ਇਕ ਫਾਰਮੇਸੀ ਕੰਪਨੀ 'ਚ ਕਰਮਚਾਰੀ ਹੈ ਅਤੇ ਵਿਆਹ ਦੀ ਵਰ੍ਹੇਗੰਢ ਮਨਾਉਣ ਉਹ ਸਿੰਹਾਚਲਮ ਮੰਦਰ ਅਤੇ ਉੱਥੇ ਦੇ ਸਮੁੰਦਰ ਤੱਟ 'ਤੇ ਘੁੰਮਣ ਗਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸ਼ੰਕਰਾਚਾਰਿਆ ਮੰਦਰ ਪਹੁੰਚੀ ਪਵਿੱਤਰ ਛੜੀ ਮੁਬਾਰਕ, ਪੂਜਾ-ਅਰਚਨਾ ਕੀਤੀ
NEXT STORY