ਹੈਦਰਾਬਾਦ— ਕਹਿੰਦੇ ਹਨ ਕਿ ਇਕ ਫੋਟੋ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ। ਸ਼ਾਇਦ ਇਸੇ ਲਈ ਤੇਲੰਗਾਨਾ ਦੇ ਬਰਕਤਪੁਰਾ ਸਥਿਤ ਅਰੁਣਾ ਸਟੂਡੀਓ ’ਚ ਫੋਟੋ ਖਿੱਚਵਾ ਕੇ ਕਈ ਨੇਤਾ ਅਤੇ ਉਮੀਦਵਾਰ ਆਪਣੀ ਕਿਸਮਤ ਚਮਕਾਉਣਾ ਚਾਹੁੰਦੇ ਹਨ। ਨੇਤਾਵਾਂ ਦਾ ਮੰਨਣਾ ਹੈ ਕਿ ਇਸ ਸਟੂਡੀਓ ’ਚ ਫੋਟੋ ਖਿੱਚਵਾ ਕੇ ਉਨ੍ਹਾਂ ਦੀ ਜਿੱਤ ਤੈਅ ਹੋ ਸਕਦੀ ਹੈ।
ਉਦਾਹਰਣ ਦੇ ਤੌਰ ’ਤੇ ਮੁਸ਼ਰਬਾਦ ਸੀਟ ਤੋਂ ਕਾਂਗਰਸ ਉਮੀਦਵਾਰ ਅਨਿਲ ਕੁਮਾਰ ਯਾਦਵ ਪਾਰਟੀ ਦਾ ਟਿਕਟ ਫਾਈਨਲ ਹੋਣ ਦੇ ਤੁਰੰਤ ਬਾਅਦ ਫੋਟੋ ਸਟੂਡੀਓ ਪਹੁੰਚੇ। ਉਨ੍ਹਾਂ ਦੱਸਿਆ ਕਿ ਮੈਂ ਆਪਣੇ ਨਾਮਜ਼ਦਗੀ ਪੱਤਰ, ਪਰਚਿਆਂ, ਹੈਂਡਆਉਟਸ, ਬੈਨਰਾਂ ਤੇ ਪ੍ਰਚਾਰ ਵਾਹਨਾਂ ’ਤੇ ਅਰੁਣਾ ਸਟੂਡੀਓ ’ਚ ਖਿੱਚੀ ਗਈ ਫੋਟੋ ਦੀ ਹੀ ਵਰਤੋਂ ਕੀਤੀ ਸੀ। ਅਨਿਲ ਦੇ ਪਿਤਾ ਅਤੇ ਜੀ. ਐੱਮ. ਐੱਮ. ਸੀ. ਕਾਂਗਰਸ ਪ੍ਰਧਾਨ ਰੰਜਨ ਕੁਮਾਰ ਯਾਦਵ ਨੇ 2004 ਅਤੇ 2009 ’ਚ ਸਿਕੰਦਰਾਬਾਦ ਲੋਕ ਸਭਾ ਖੇਤਰ ਤੋਂ ਨਾਮਜ਼ਦਗੀ ਕਰਨ ਤੋਂ ਪਹਿਲਾਂ ਇਸੇ ਸਟੂਡੀਓ ’ਚ ਫੋਟੋ ਖਿੱਚਵਾਈ ਅਤੇ ਜਿੱਤ ਹਾਸਲ ਕੀਤੀ। ਸਿਰਫ ਅਨਿਲ ਹੀ ਨਹੀਂ ਹੋਰ ਵੀ ਕਈ ਨੇਤਾ ਇਥੇ ਫੋਟੋ ਖਿੱਚਵਾ ਕੇ ਜਿੱਤ ਹਾਸਲ ਕਰ ਚੁੱਕੇ ਹਨ।
ਕੇਜਰੀਵਾਲ ਨੇ ਸ਼ਹੀਦ ਨਰਿੰਦਰ ਦੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈਕ
NEXT STORY