ਵੈੱਬ ਡੈਸਕ- ਸਰਦੀਆਂ ਦੇ ਮੌਸਮ 'ਚ ਅਕਸਰ ਰਾਤ ਨੂੰ ਸੌਂਦੇ ਸਮੇਂ ਪੈਰ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਹਨ, ਜਿਸ ਨੂੰ 'ਕੋਲਡ ਫੀਟ' (Cold Feet) ਕਿਹਾ ਜਾਂਦਾ ਹੈ। ਇਸ ਕਾਰਨ ਕਈ ਵਾਰ ਅਚਾਨਕ ਨੀਂਦ ਟੁੱਟ ਜਾਂਦੀ ਹੈ। ਮਾਹਿਰਾਂ ਅਨੁਸਾਰ, ਰਾਤ ਨੂੰ ਜ਼ੁਰਾਬਾਂ ਪਾ ਕੇ ਸੌਂਣਾ ਇਸ ਸਮੱਸਿਆ ਦਾ ਇਕ ਸੌਖਾ ਅਤੇ ਸਿਹਤਮੰਦ ਹੱਲ ਹੋ ਸਕਦਾ ਹੈ।
ਨੀਂਦ ਜਲਦੀ ਆਉਣ 'ਚ ਮਿਲਦੀ ਹੈ ਮਦਦ
ਸਿਹਤ ਮਾਹਿਰ ਅਨੁਸਾਰ, ਰਾਤ ਨੂੰ ਜ਼ੁਰਾਬਾਂ ਪਾਉਣ ਨਾਲ ਪੈਰ ਗਰਮ ਰਹਿੰਦੇ ਹਨ, ਜਿਸ ਨਾਲ ਖੂਨ ਦੀਆਂ ਨਾੜੀਆਂ ਫੈਲਦੀਆਂ ਹਨ। ਇਸ ਪ੍ਰਕਿਰਿਆ ਨੂੰ 'ਵੇਸੋਡਿਲੇਸ਼ਨ' ਕਿਹਾ ਜਾਂਦਾ ਹੈ, ਜੋ ਸਰੀਰ ਨੂੰ ਆਰਾਮ ਦੇ ਮੋਡ 'ਚ ਲੈ ਜਾਂਦੀ ਹੈ ਅਤੇ ਦਿਮਾਗ ਨੂੰ ਨੀਂਦ ਦੇ ਸੰਕੇਤ ਭੇਜਦੀ ਹੈ। ਨੈਸ਼ਨਲ ਸਲੀਪ ਫਾਊਂਡੇਸ਼ਨ ਮੁਤਾਬਕ, ਇਸ ਨਾਲ ਆਮ ਨਾਲੋਂ 10-15 ਮਿੰਟ ਪਹਿਲਾਂ ਨੀਂਦ ਆ ਸਕਦੀ ਹੈ।
ਸਿਰਫ਼ ਨੀਂਦ ਹੀ ਨਹੀਂ, ਹੋਰ ਵੀ ਹਨ ਕਈ ਫਾਇਦੇ:
ਫਟੀਆਂ ਅੱਡੀਆਂ ਤੋਂ ਰਾਹਤ: ਜੇਕਰ ਸੌਣ ਤੋਂ ਪਹਿਲਾਂ ਪੈਰਾਂ 'ਤੇ ਮੁਇਸਚਰਾਈਜ਼ਰ ਜਾਂ ਨਾਰੀਅਲ ਤੇਲ ਲਗਾ ਕੇ ਸੂਤੀ ਜ਼ੁਰਾਬਾਂ ਪਾਈਆਂ ਜਾਣ, ਤਾਂ ਅੱਡੀਆਂ ਮੁਲਾਇਮ ਹੁੰਦੀਆਂ ਹਨ।
ਹੌਟ ਫਲੈਸ਼ੇਜ਼: ਮੀਨੋਪੌਜ਼ ਦੇ ਪੜਾਅ 'ਚੋਂ ਲੰਘ ਰਹੀਆਂ ਔਰਤਾਂ ਲਈ ਇਹ ਫਾਇਦੇਮੰਦ ਹੈ ਕਿਉਂਕਿ ਇਹ ਸਰੀਰ ਦੇ ਅੰਦਰੂਨੀ ਤਾਪਮਾਨ ਨੂੰ ਕੰਟਰੋਲ 'ਚ ਰੱਖਦਾ ਹੈ।
ਰੇਨੌਲਡਸ ਅਟੈਕ ਤੋਂ ਬਚਾਅ: ਜਿਨ੍ਹਾਂ ਲੋਕਾਂ ਨੂੰ ਠੰਡ ਕਾਰਨ ਉਂਗਲਾਂ 'ਚ ਖੂਨ ਦਾ ਪ੍ਰਵਾਹ ਘੱਟ ਹੋਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਲਈ ਜ਼ੁਰਾਬਾਂ ਪਾ ਕੇ ਸੌਣਾ ਲਾਭਦਾਇਕ ਹੈ।
ਰੱਖੋ ਇਨ੍ਹਾਂ ਸਾਵਧਾਨੀਆਂ ਦਾ ਖਾਸ ਧਿਆਨ ਸਰੋਤਾਂ ਅਨੁਸਾਰ, ਜੁਰਾਬਾਂ ਪਾ ਕੇ ਸੌਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ:
ਤੰਗ ਜੁਰਾਬਾਂ ਤੋਂ ਪਰਹੇਜ਼:ਬਹੁਤ ਜ਼ਿਆਦਾ ਟਾਈਟ ਜ਼ੁਰਾਬਾਂ ਪਾਉਣ ਨਾਲ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੋ ਸਕਦਾ ਹੈ।
ਸਿੰਥੈਟਿਕ ਫੈਬਰਿਕ: ਸਿੰਥੈਟਿਕ ਜ਼ੁਰਾਬਾਂ ਪਾਉਣ ਨਾਲ ਪਸੀਨਾ ਆ ਸਕਦਾ ਹੈ, ਜਿਸ ਨਾਲ ਫੰਗਲ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਹਮੇਸ਼ਾ ਸਾਫ਼ ਅਤੇ ਸੂਤੀ (Cotton) ਜਾਂ ਉੱਨੀ ਜ਼ੁਰਾਬਾਂ ਦੀ ਚੋਣ ਕਰੋ।
ਸਾਫ਼-ਸਫਾਈ: ਗੰਦੀਆਂ ਜ਼ੁਰਾਬਾਂ ਪਾਉਣ ਨਾਲ ਚਮੜੀ ਦੀ ਜਲਣ ਹੋ ਸਕਦੀ ਹੈ।
ਇਹ ਲੋਕ ਜੁਰਾਬਾਂ ਪਹਿਨਣ ਤੋਂ ਕਰਨ ਪਰਹੇਜ਼
- ਜਿਨ੍ਹਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ
- ਜੋ ਲੋਕ ਸ਼ੂਗਰ ਦੇ ਮਰੀਜ਼ ਹਨ
- ਜਿਨ੍ਹਾਂ ਦੀ ਸਕਿਨ ਸੈਂਸੀਟਿਵ ਹੈ।
- ਜਿਨ੍ਹਾਂ ਨੂੰ ਫੰਗਲ ਇਨਫੈਕਸ਼ਨ ਹੈ।
- ਜਿਨ੍ਹਾਂ ਨੂੰ ਕੋਈ ਨਰਵ ਇਸ਼ੂ ਹੈ।
ਜੇਕਰ ਜ਼ੁਰਾਬਾਂ ਪਾਉਣਾ ਪਸੰਦ ਨਹੀਂ ਤਾਂ ਕੀ ਕਰੀਏ?
ਜੇਕਰ ਤੁਹਾਨੂੰ ਜ਼ੁਰਾਬਾਂ ਪਾ ਕੇ ਸੌਣਾ ਪਸੰਦ ਨਹੀਂ ਹੈ, ਤਾਂ ਤੁਸੀਂ ਸੌਣ ਤੋਂ ਪਹਿਲਾਂ ਪੈਰਾਂ ਨੂੰ ਕੋਸੇ ਪਾਣੀ ਨਾਲ ਧੋ ਸਕਦੇ ਹੋ, ਹਲਕੀ ਮਾਲਿਸ਼ ਕਰ ਸਕਦੇ ਹੋ ਜਾਂ ਗਰਮ ਪਾਣੀ ਦੀ ਬੋਤਲ ਦੀ ਵਰਤੋਂ ਕਰਕੇ ਵੀ ਪੈਰਾਂ ਨੂੰ ਗਰਮ ਰੱਖ ਸਕਦੇ ਹੋ। ਇਹ ਤਰੀਕੇ ਵੀ ਨੀਂਦ ਦੀ ਗੁਣਵੱਤਾ 'ਚ ਸੁਧਾਰ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰੂਹ ਕੰਬਾਊ ਵਾਰਦਾਤ: ਬਿਸਤਰ ਗਿੱਲਾ ਕਰਨ 'ਤੇ ਸੌਤੇਲੀ ਮਾਂ ਬਣ ਗਈ ਹੈਵਾਨ, ਗਰਮ ਚਮਚ ਨਾਲ ਦਾਗੀ ਕੁੜੀ
NEXT STORY