ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਹਿਸੀ ਇਲਾਕੇ 'ਚ ਸੋਮਵਾਰ ਨੂੰ ਇਕ 8 ਸਾਲਾ ਬੱਚੇ ਨੂੰ ਇਕ ਭੇੜੀਆ ਚੁੱਕ ਕੇ ਲੈ ਗਿਆ। ਇਸ ਮਗਰੋਂ ਪਿੰਡ ਵਾਸੀਆਂ ਨੇ ਜਦੋਂ ਰੌਲਾ ਸੁਣਿਆ ਤਾਂ ਉਹ ਡਾਂਗਾਂ-ਸੋਟੇ ਲੈ ਕੇ ਭੇੜੀਏ ਪਿੱਛੇ ਭੱਜੇ ਤਾਂ ਉਹ ਬੱਚੇ ਨੂੰ ਘਰ ਤੋਂ ਕਰੀਬ 1 ਕਿੱਲੋਮੀਟਰ ਦੂਰ ਛੱਡ ਕੇ ਫਰਾਰ ਹੋ ਗਿਆ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਮਭਰ ਨੇ ਦੱਸ਼ਿਆ ਕਿ ਉਸ ਦਾ 8 ਸਾਲਾ ਪੁੱਤ ਬਾਉਰ ਘਰ 'ਚ ਸੁੱਤਾ ਹੋਇਆ ਸੀ, ਇਸੇ ਦੌਰਾਨ ਘਰ 'ਚ ਭੇੜੀਆ ਆ ਵੜਿਆ ਤੇ ਬੱਚੇ ਨੂੰ ਚੁੱਕ ਕੇ ਲੈ ਗਿਆ। ਬੱਚੇ ਦੀਆਂ ਚੀਕਾਂ ਸੁਣ ਕੇ ਪਿੰਡ ਵਾਸੀ ਭੇੜੀਏ ਦੇ ਪਿੱਛੇ ਭੱਜੇ, ਤਾਂ ਉਹ ਬੱਚੇ ਨੂੰ ਖੇਤਾਂ 'ਚ ਛੱਡ ਕੇ ਭੱਜ ਗਿਆ।
ਇਹ ਵੀ ਪੜ੍ਹੋ- ਸ਼ਹਿਦ ਇਕੱਠਾ ਕਰਨ ਗਏ ਨੌਜਵਾਨਾਂ 'ਤੇ ਹਾਥੀ ਨੇ ਕਰ'ਤਾ ਹਮਲਾ, ਪੈਰਾਂ ਨਾਲ ਕੁਚਲ ਕੇ ਇਕ ਦੀ ਲੈ ਲਈ ਜਾਨ
ਇਸ ਹਮਲੇ 'ਚ ਬੱਚੇ ਦੀ ਧੌਣ ਤੇ ਇਕ ਹੱਥ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਮਹਿਸੀ ਦੇ ਸਿਹਤ ਕੇਂਦਰ ਲੈ ਕੇ ਗਏ, ਜਿੱਥੇ ਫਸਟ ਏਡ ਦੇਣ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਾਤਲ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਹੋਈ ਦਿੱਲੀ ਪੁਲਸ ! ਹੁਣ ਕਰੇਗੀ ਡਿਪੋਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਰੱਬ ਨੇ ਬਣਾਈਆਂ ਜੋੜੀਆਂ...', ਵਿਆਹ ਦੇ ਬੰਧਨ 'ਚ ਬੱਝੇ 3 ਫੁੱਟ ਦੇ ਲਾੜਾ-ਲਾੜੀ
NEXT STORY