ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਮਊਆਇਮਾ ਇਲਾਕੇ ਦੀ ਇਕ ਮਹਿਲਾ ਕਾਂਸਟੇਬਲ ਨਾਲ ਮੰਗਣੀ ਟੁੱਟਣ ਤੋਂ ਨਾਰਾਜ਼, ਸ਼ਾਹਜਹਾਂਪੁਰ ਦੇ ਇਕ ਨੌਜਵਾਨ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਕੇ ਸਨਸਨੀ ਫੈਲਾ ਦਿੱਤੀ। ਦੋਸ਼ੀ ਨੇ ਮਹਿਲਾ ਕਾਂਸਟੇਬਲ ਦੇ ਇੰਜੀਨੀਅਰ ਭਰਾ ਨੂੰ ਫਸਾਉਣ ਦੀ ਸਾਜ਼ਿਸ਼ ਤਹਿਤ ਵਟਸਐਪ ਅਤੇ ਫੇਸਬੁੱਕ 'ਤੇ ਧਮਕੀ ਭਰੀ ਪੋਸਟ ਸਾਂਝੀ ਕੀਤੀ ਅਤੇ ਉਸ 'ਚ ਉਸ ਦਾ ਮੋਬਾਈਲ ਨੰਬਰ ਟੈਗ ਕਰ ਦਿੱਤਾ। ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਨਿਤੇਸ਼ ਕਟਿਆਰ, ਸ਼ਾਹਜਹਾਂਪੁਰ ਜ਼ਿਲ੍ਹੇ ਦੇ ਜਲਾਲਾਬਾਦ ਕਸਬੇ ਦੇ ਮੁਹੱਲਾ ਬੁਹਾਨਨ ਦਾ ਰਹਿਣ ਵਾਲਾ ਹੈ ਅਤੇ ਨਗਰ ਪੰਚਾਇਤ 'ਚ ਇਕ ਠੇਕਾ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਹੈ। ਪ੍ਰਯਾਗਰਾਜ ਦੀ ਰਹਿਣ ਵਾਲੀ ਮਹਿਲਾ ਕਾਂਸਟੇਬਲ ਨਾਲ ਉਸ ਦਾ ਵਿਆਹ ਇਕ ਮੈਟਰੀਮੋਨੀਅਲ ਵੈੱਬਸਾਈਟ ਰਾਹੀਂ ਤੈਅ ਹੋਇਆ ਸੀ।
ਸਾਲ 2022 ਬੈਚ ਦੀ ਮਹਿਲਾ ਕਾਂਸਟੇਬਲ ਮਮੌਜੂਦਾ ਸਮੇਂ ਮਊ ਜ਼ਿਲ੍ਹੇ 'ਚ ਤਾਇਨਾਤ ਹੈ। ਦੋਵਾਂ ਦੀ ਸਗਾਈ ਗਾਜ਼ੀਆਬਾਦ ਸਥਿਤ ਰਿਸ਼ਤੇਦਾਰ ਦੇ ਘਰ ਸੰਪੰਨ ਹੋਈ ਸੀ ਪਰ ਬਾਅਦ 'ਚ ਕੁੜੀ ਵਾਲਿਆਂ ਨੇ ਧੀ ਨੂੰ ਦੂਰ ਨਾ ਭੇਜਣ ਦਾ ਹਵਾਲਾ ਦਿੰਦੇ ਹੋਏ ਰਿਸ਼ਤਾ ਤੋੜ ਦਿੱਤਾ। ਦੱਸਿਆ ਗਿਆ ਹੈ ਕਿ ਮੰਗਣੀ ਟੁੱਟਣ ਤੋਂ ਬਾਅਦ, ਦੋਸ਼ੀ ਨਿਤੇਸ਼ ਅਤੇ ਕੁੜੀ ਦੇ ਭਰਾ ਵਿਚਕਾਰ ਝਗੜਾ ਹੋ ਗਿਆ। ਇਸ ਦੁਸ਼ਮਣੀ ਕਾਰਨ, ਦੋਸ਼ੀ ਨੇ 6 ਮਈ ਨੂੰ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਇਕ ਪੋਸਟ ਸਾਂਝੀ ਕੀਤੀ ਅਤੇ ਪੁਲਸ ਨੂੰ ਸ਼ੱਕ ਪੈਦਾ ਕਰਨ ਲਈ ਔਰਤ ਦੇ ਭਰਾ ਦਾ ਮੋਬਾਈਲ ਨੰਬਰ ਵੀ ਜੋੜ ਦਿੱਤਾ। ਧਮਕੀ ਭਰੀ ਪੋਸਟ ਤੋਂ ਬਾਅਦ, ਪੁਲਸ ਅਤੇ ਸੁਰੱਖਿਆ ਏਜੰਸੀਆਂ ਹਰਕਤ 'ਚ ਆਈਆਂ ਅਤੇ ਮੋਬਾਈਲ ਨੰਬਰ ਦੇ ਆਧਾਰ 'ਤੇ, ਔਰਤ ਦੇ ਭਰਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੌਰਾਨ, ਆਦਮੀ ਨੇ ਪੂਰੀ ਘਟਨਾ ਦਾ ਵੇਰਵਾ ਦਿੱਤਾ ਅਤੇ ਨਿਤੇਸ਼ ਕਟਿਆਰ 'ਤੇ ਸ਼ੱਕ ਪ੍ਰਗਟ ਕੀਤਾ। ਇਸ ਤੋਂ ਬਾਅਦ, ਉਸ ਵਿਰੁੱਧ ਮਊਆਈਮਾ ਪੁਲਸ ਸਟੇਸ਼ਨ 'ਚ ਐੱਫਆਈਆਰ ਦਰਜ ਕਰਵਾਈ ਗਈ।
ਪੁਲਸ ਨੇ ਸਰਵਿਲਾਂਸ ਅਤੇ ਲੋਕੇਸ਼ਨ ਦੇ ਆਧਾਰ 'ਤੇ ਵੀਰਵਾਰ ਨੂੰ ਸ਼ਾਹਜਹਾਂਪੁਰ ਦੇ ਜਲਾਲਾਬਾਦ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪ੍ਰਯਾਗਰਾਜ ਲੈ ਆਈ। ਮਹਿਲਾ ਕਾਂਸਟੇਬਲ ਦੇ ਪਿਤਾ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਨਿਤੇਸ਼ ਲਗਾਤਾਰ ਧਮਕੀ ਦੇ ਰਿਹਾ ਸੀ ਅਤੇ ਪਰਿਵਾਰ ਨੂੰ ਬਰਬਾਦ ਕਰਨ ਦੀ ਗੱਲ ਕਹਿੰਦਾ ਸੀ। ਉੱਥੇ ਹੀ ਕੁੜੀ ਦੇ ਭਰਾ ਨੇ ਦੱਸਿਆ ਕਿ ਦੋਸ਼ੀ ਨੇ ਪਹਿਲਾਂ ਵੀ ਫੋਨ ਕਰ ਕੇ ਧਮਕੀ ਦਿੱਤੀ ਸੀ, ਜਿਸ ਦੀ ਸ਼ਿਕਾਇਤ ਸਾਈਬਰ ਸੈੱਲ 'ਚ ਕੀਤੀ ਗਈ ਸੀ। ਬਾਅਦ 'ਚ ਦੋਸ਼ੀ ਨੇ ਲਿਖਤੀ ਮੁਆਫ਼ੀਨਾਮਾ ਦੇਣ 'ਤੇ ਸ਼ਿਕਾਇਤ ਵਾਪਸ ਲੈ ਲਈ ਸੀ ਪਰ ਉਸ ਨੇ ਫਿਰ ਫਰਜ਼ੀ ਪੋਸਟ ਪਾ ਕੇ ਉਸ ਨੂੰ ਫਸਾਉਣ ਦੀ ਸਾਜਿਸ਼ ਰਚੀ। ਮਊਆਈਮਾ ਥਾਣਾ ਇੰਚਾਰਜ ਰਾਮਮੂਰਤੀ ਯਾਦਵ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਧਮਕੀ ਦੇਣ, ਸਮਾਜਿਕ ਮਾਹੌਲ ਵਿਗਾੜਨ ਅਤੇ ਆਈਟੀ ਐਕਟ ਸਮੇਤ ਵੱਖ-ਵੱਖ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁੱਛ-ਗਿੱਛ 'ਚ ਦੋਸ਼ੀ ਨੇ ਸਵੀਕਾਰ ਕੀਤਾ ਹੈ ਕਿ ਉਹ ਸਗਾਈ ਟੁੱਟਣ ਤੋਂ ਨਾਰਾਜ਼ ਸੀ ਅਤੇ ਬਦਲਾ ਲੈਣ ਦੀ ਨੀਅਤ ਨਾਲ ਇਹ ਸਾਜਿਸ਼ ਰਚੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੱਚਿਆਂ ਵਿਰੁੱਧ 10 'ਚੋਂ 9 ਮਾਮਲੇ ਸਾਈਬਰ ਅਪਰਾਧਾਂ 'ਚ ਅਸ਼ਲੀਲ ਸਮੱਗਰੀ ਵਾਲੇ: NCRB ਰਿਪੋਰਟ
NEXT STORY