ਹੈਦਰਾਬਾਦ– ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿਚ ਇਕ ਹਸਪਤਾਲ ਨੇ ਗਰਭਵਤੀ ਔਰਤ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਹਸਪਤਾਲ ਨੇੜੇ ਸੜਕ ’ਤੇ ਹੀ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ। ਇਸ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।
ਇਹ ਵੀ ਪੜ੍ਹੋ– ਦਾਊਦ ਨੇ ਰਚੀ ਪ੍ਰਧਾਨ ਮੰਤਰੀ ਮੋਦੀ ਦੇ ਕਤਲ ਦੀ ਸਾਜ਼ਿਸ਼, 2 ਅੱਤਵਾਦੀਆਂ ਨੂੰ ਦਿੱਤੀ ਸੁਪਾਰੀ
ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਕੁਝ ਔਰਤਾਂ ਗਰਭਵਤੀ ਔਰਤ ਨੂੰ ਢਕਣ ਲਈ ਬੈੱਡਸ਼ੀਟ ਦੀ ਵਰਤੋਂ ਕਰਦੀਆਂ ਹਨ ਅਤੇ ਇਕ ਮਰਦ ਬੱਚੇ ਨੂੰ ਜਨਮ ਦੇਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਇਹ ਪੂਰਾ ਵਾਕਿਆ ਹਸਪਤਾਲ ਦੀ ਸ਼ਰਮਨਾਕ ਹਰਕਤ ਕਾਰਨ ਹੋਇਆ ਹੈ ਕਿਉਂਕਿ ਉਸ ਨੇ ਔਰਤ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ– ਬੰਦ ਹੋ ਸਕਦੀ ਹੈ ਗਰੀਬਾਂ ਲਈ ਮੁਫ਼ਤ ਅਨਾਜ ਯੋਜਨਾ?
ਔਰਤ ਨੂੰ ਕਥਿਤ ਤੌਰ ’ਤੇ ਹਸਪਤਾਲ ਦੇ ਕਰਮਚਾਰੀਆਂ ਨੇ ਕਿਹਾ ਸੀ ਕਿ ਉਹ ਉਸ ਨੂੰ ਭਰਤੀ ਨਹੀਂ ਕਰ ਸਕਦੇ ਕਿਉਂਕਿ ਉਸ ਦੇ ਨਾਲ ਕੋਈ ਆਇਆ ਨਹੀਂ ਹੈ। ਹਸਪਤਾਲ ਤੋਂ ਬਾਹਰ ਆਉਂਦੇ ਹੀ ਔਰਤ ਨੂੰ ਜਣੇਪਾ ਪੀੜਾ ਸ਼ੁਰੂ ਹੋਈ ਤਾਂ ਅਣਜਾਨ ਲੋਕਾਂ ਨੇ ਉਸ ਦੀ ਮਦਦ ਕੀਤੀ।
ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’
ਜੈਸ਼ੰਕਰ ਨੇ UAE ਦੇ ਆਪਣੇ ਹਮਰੁਤਬਾ ਨਾਲ ਵਪਾਰ, ਨਿਵੇਸ਼ ਸਮੇਤ ਦੋ-ਪੱਖੀ ਸੰਬੰਧਾਂ 'ਤੇ ਕੀਤੀ ਚਰਚਾ
NEXT STORY