ਨੈਸ਼ਨਲ ਡੈਸਕ- ਬਿਹਾਰ ਦੇ ਸਾਰਨ ਜ਼ਿਲ੍ਹੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਨਗਰ ਥਾਣਾ ਖੇਤਰ ਵਿੱਚ ਇੱਕ ਔਰਤ ਨੇ ਆਪਣੀ ਸੱਸ ਨੂੰ ਅੱਗ ਲਾ ਕੇ ਸਾੜ ਕੇ ਮਾਰ ਦਿੱਤਾ। ਮ੍ਰਿਤਕਾ ਦੀ ਪਛਾਣ ਏਅਰਪੋਰਟ ਮੁਹੱਲੇ ਦੇ ਨਹਿਰੂ ਚੌਕ ਦੀ ਰਹਿਣ ਵਾਲੀ ਗੀਤਾ ਦੇਵੀ (50) ਵਜੋਂ ਹੋਈ ਹੈ।
ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਮ੍ਰਿਤਕਾ ਦੇ ਪਤੀ ਪਵਨ ਕੁਮਾਰ ਅਤੇ ਉਸ ਦੇ ਪੁੱਤਰ ਸ਼ਾਲੂ ਕੁਮਾਰ ਦੱਸਿਆ ਕਿ ਜਦੋਂ ਉਹ ਵੀਰਵਾਰ ਰਾਤ ਨੂੰ ਘਰ ਪਹੁੰਚੇ ਤਾਂ ਉਨ੍ਹਾਂ ਨੇ ਗੀਤਾ ਦੇਵੀ ਨੂੰ ਸੜਿਆ ਹੋਇਆ ਪਾਇਆ, ਜਦਕਿ ਨੂੰਹ ਸੁਨੀਤਾ ਦੇਵੀ ਆਪਣੇ ਕਮਰੇ ਵਿੱਚ ਬੈਠੀ ਸੀ।
ਇਹ ਵੀ ਪੜ੍ਹੋ- ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ'ਤੀ ਪੋਲ, 'ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...'
ਗੀਤਾ ਨੂੰ ਇਸ ਹਾਲਤ 'ਚ ਦੇਖ ਉਹ ਤੁਰੰਤ ਉਸ ਨੂੰ ਇਲਾਜ ਲਈ ਸਦਰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਆਪਣੀ ਮੌਤ ਤੋਂ ਪਹਿਲਾਂ, ਮ੍ਰਿਤਕਾ ਗੀਤਾ ਦੇਵੀ ਨੇ ਆਪਣੇ ਪਤੀ ਅਤੇ ਪੁੱਤਰ ਨੂੰ ਦੱਸਿਆ ਸੀ ਕਿ ਉਸ ਦੀ ਨੂੰਹ ਨੇ ਹੀ ਉਸ ਨੂੰ ਸਾੜਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। ਇਸ ਮਾਮਲੇ ਵਿੱਚ ਪ੍ਰਾਪਤ ਅਰਜ਼ੀ 'ਤੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਮੁਲਜ਼ਮ ਸੁਨੀਤਾ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਦੀ ਜਵਾਬੀ ਕਾਰਵਾਈ ਨੇ ਕਰਾ'ਤੀ ਬੱਸ ! ਹੁਣ 'ਭੀਖ਼' ਮੰਗਣ 'ਤੇ ਉਤਰ ਆਇਆ ਪਾਕਿਸਤਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇਕਰ ਇਹ ਮਿਜ਼ਾਈਲ ਨਾ ਹੁੰਦੀ ਤਾਂ ਤਬਾਹ ਹੋ ਜਾਂਦੇ 15 ਸ਼ਹਿਰ, ਇਸਦਾ ਭਗਵਾਨ ਵਿਸ਼ਨੂੰ ਨਾਲ ਹੈ ਸਬੰਧ
NEXT STORY