ਹਮੀਰਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਦੁਲੇਹਰਾ ਪਿੰਡ 'ਚ 'ਸੇਪਟਿਕ ਟੈਂਕ' 'ਚ ਡਿੱਗਣ ਨਾਲ ਇਕ ਔਰਤ (32) ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਮੰਗਲਵਾਰ ਸ਼ਾਮ ਨੂੰ ਲਾਪਤਾ ਹੋ ਗਈ ਸੀ। ਔਰਤ ਦੀ ਤਲਾਸ਼ ਕਰਦੇ ਸਮੇਂ ਇਕ ਵਿਅਕਤੀ ਨੇ ਪਾਇਆ ਕਿ 'ਸੈਪਟਿਕ ਟੈਂਕ' 'ਚ ਕੁਝ ਖ਼ਰਾਬੀ ਆ ਗਈ ਹੈ, ਜਿਸ ਨੂੰ ਦੇਖਣ 'ਤੇ ਉਸ 'ਚੋਂ ਔਰਤ ਦੀ ਲਾਸ਼ ਬਰਮਦ ਹੋਈ।
ਪੁਲਸ ਸੁਪਰਡੈਂਟ ਆਕ੍ਰਿਤੀ ਸ਼ਰਮਾ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਔਰਤ ਨੂੰ ਹਮੀਰਪੁਰ ਦੇ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਔਰਤ ਦੇ 2 ਬੱਚੇ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਮੌਤ ਦਾ ਸਹੀ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਰਾਜ ਸਭਾ ਦੀ ਚੋਣ 24 ਜੁਲਾਈ ਨੂੰ, ਜੈਸ਼ੰਕਰ ਦਾ ਕਾਰਜਕਾਲ ਹੋ ਰਿਹਾ ਪੂਰਾ
NEXT STORY