ਮੁੰਬਈ- ਮਹਾਰਾਸ਼ਟਰ ਦੇ ਅੰਧੇਰੀ ਉਪਨਗਰ ਸਥਿਤ ਇਕ ਰਿਹਾਇਸ਼ੀ ਕੰਪਲੈਕਸ ਦੇ ਇਕ ਅਪਾਰਟਮੈਂਟ 'ਚ ਸ਼ੁੱਕਰਵਾਰ ਦੇਰ ਰਾਤ ਅੱਗ ਲੱਗ ਗਈ। ਜਿਸ ਕਾਰਨ ਇਕ 34 ਸਾਲਾ ਔਰਤ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ 6 ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਲੋਖੰਡਵਾਲਾ ਕੰਪਲੈਕਸ ਇਲਾਕੇ 'ਚ ਅੱਠ ਮੰਜ਼ਿਲਾ 'ਬ੍ਰੋਕ ਲੈਂਡ' ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਇਕ ਫਲੈਟ 'ਚ ਦੇਰ ਰਾਤ ਲਗਭਗ 2.40 ਵਜੇ ਅੱਗ ਲੱਗ ਗਈ।
ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਭਿਨਾ ਸੰਜਨਵਾਲਾ ਨਾਮ ਦੀ ਇਕ ਔਰਤ ਦੀ ਮੌਤ ਦਮ ਘੁੱਟਣ ਕਾਰਨ ਹੋਈ। ਉਨ੍ਹਾਂ ਨੇ ਕਿਹਾ ਕਿ ਕੋਕੀਲਾਬੇਨ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਪ੍ਰਭਾਵਿਤ ਵਿਅਕਤੀਆਂ, ਜਿਨ੍ਹਾਂ ਵਿਚ ਇਕ 10 ਦਿਨਾਂ ਦਾ ਬੱਚਾ ਅਤੇ ਇਕ ਤਿੰਨ ਸਾਲ ਦਾ ਬੱਚਾ ਸ਼ਾਮਲ ਹੈ, ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਇਕ ਬੱਚਾ ਇੰਟੈਂਸਿਵ ਕੇਅਰ ਯੂਨਿਟ ਵਿਚ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਕੂਪਰ ਅਤੇ ਟਰਾਮਾ ਕੇਅਰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਬਿਜਲੀ ਦੀਆਂ ਤਾਰਾਂ, ਫਰਨੀਚਰ ਅਤੇ ਕਾਗਜ਼ਾਂ ਸਮੇਤ ਘਰੇਲੂ ਸਾਮਾਨ ਤੱਕ ਸੀਮਤ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਫਾਇਰ ਟੈਂਡਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਪਟਾਕਾ ਫੈਕਟਰੀ 'ਚ ਧਮਾਕੇ 'ਚ ਤਿੰਨ ਮਜ਼ਦੂਰਾਂ ਦੀ ਮੌਤ, 2 ਕਿਲੋਮੀਟਰ ਦੂਰ ਤੱਕ ਸੁਣੀ ਗਈ ਬਲਾਸਟ ਦੀ ਆਵਾਜ਼
NEXT STORY