ਪੂਣੇ— ਮਹਾਰਾਸ਼ਟਰ 'ਚ ਖੁਦ ਨੂੰ ਸਿਹਤਮੰਦਰ ਰੱਖਣ ਲਈ ਲੌਕੀ ਦਾ ਜੂਸ ਪੀਣ ਨਾਲ ਇਕ 41 ਸਾਲਾ ਔਰਤ ਦੀ ਮੌਤ ਹੋ ਗਈ। ਪੂਣੇ ਦੇ ਬਾਨੇਰ ਇਲਾਕੇ 'ਚ ਰਹਿਣ ਵਾਲੀ ਗੌਰੀ ਸ਼ਾਹ ਨੇ ਸਵੇਰੇ ਵਾਕ ਦੇ ਬਾਅਦ ਲੌਕੀ ਦਾ ਜੂਸ ਪੀਤਾ। ਜੂਸ ਪੀਣ ਦੇ ਬਾਅਦ ਉਨ੍ਹਾਂ ਦੇ ਪੇਟ 'ਚ ਦਰਦ ਹੋਇਆ ਅਤੇ ਫਿਰ ਉਲਟੀਆਂ ਹੋਣ ਲੱਗੀਆਂ। ਹਾਲਾਤ ਜ਼ਿਆਦਾ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 12 ਜੂਨ ਨੂੰ ਹਸਪਤਾਲ 'ਚ ਭਰਤੀ ਹੋਣ ਦੇ ਬਾਅਦ ਉਨ੍ਹਾਂ ਦਾ ਇਲਾਜ ਕੀਤਾ ਪਰ ਹਾਲਤ ਵਿਗੜਦੀ ਹੀ ਚਲੀ ਗਈ ਅਤੇ 16 ਜੂਨ ਨੂੰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਔਰਤ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੀ ਮੌਤ ਕੌੜਾ ਲੌਕੀ ਦਾ ਜੂਸ ਪੀਣ ਨਾਲ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੌਕੀ ਦਾ ਜੂਸ ਕੌੜ ਹੁੰਦਾ ਹੈ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 12 ਜੂਨ ਨੂੰ ਜਦੋਂ ਔਰਤ ਨੇ ਲੌਕੀ ਦਾ ਜੂਸ ਪੀਤਾ ਤਾਂ ਉਸ 'ਚ ਗਾਜਰ ਮਿਕਸ ਸੀ, ਇਸ ਲਈ ਉਨ੍ਹਾਂ ਨੂੰ ਸਵਾਦ ਦਾ ਪਤਾ ਨਹੀਂ ਚੱਲਿਆ। ਕੌੜੇ ਲੌਕੀ ਦੇ ਜੂਸ ਕਾਰਨ ਉਨ੍ਹਾਂ ਦੇ ਪੇਟ 'ਚ ਦਰਦ ਹੋਇਆ ਅਤੇ ਜ਼ਹਿਰ ਪੂਰੇ ਸਰੀਰ 'ਚ ਫੈਲ ਗਿਆ। ਜਿਸ ਦੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਸਾਵਧਾਨ ! ਧੋਖੇਬਾਜ਼ ਵਿਦੇਸ਼ 'ਚ ਬੈਠੇ ਕਢਵਾ ਰਹੇ ਖਾਤੇ ਵਿਚੋਂ ਪੈਸਾ
NEXT STORY