ਬੈਂਗਲੁਰੂ- ਕਰਨਾਟਕ ਦੇ ਬੈਂਗਲੁਰੂ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੰਦਰ ਅੰਦਰ ਆਉਣ 'ਤੇ ਇਕ ਔਰਤ ਦੀ ਕੁੱਟਮਾਰ ਕੀਤੀ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦੇਖ ਲੋਕ ਭੜਕ ਉੱਠੇ। ਇਕ ਔਰਤ ਮੰਦਰ 'ਚ ਭਗਵਾਨ ਦੇ ਦਰਸ਼ਨ ਕਰਨ ਲਈ ਜਾਂਦੀ ਹੈ। ਮੰਦਰ 'ਚ ਉਸ ਸਮੇਂ ਚਾਰ ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ ਇਕ ਨੇ ਅਚਾਨਕ ਕੁਝ ਕਹਿੰਦੇ ਹੋਏ ਔਰਤ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਖਿੱਚਣ ਲੱਗਾ। ਔਰਤ ਜ਼ਮੀਨ 'ਤੇ ਡਿੱਗ ਗਈ, ਫਿਰ ਵੀ ਸ਼ਖਸ ਦਾ ਦਿਲ ਨਹੀਂ ਪਸੀਜਿਆ। ਉਹ ਔਰਤ ਨੂੰ ਵਾਲਾਂ ਤੋਂ ਫੜ ਕੇ ਘੜੀਸਦਾ ਹੋਇਆ ਮੰਦਰ ਦੇ ਬਾਹਰ ਲਿਜਾਉਣ ਲੱਗਾ। ਇੰਨਾ ਹੀ ਨਹੀਂ ਔਰਤ ਨੇ ਜਦੋਂ ਬਾਹਰ ਜਾਣ ਤੋਂ ਇਨਕਾਰ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ।
ਇਹ ਘਟਨਾ ਬੈਂਗਲੁਰੂ ਦੇ ਅੰਮ੍ਰਿਤਹੱਲੀ ਇਲਾਕੇ 'ਚ ਸਥਿਤ ਇਕ ਮੰਦਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਨੇ ਪੁਲਸ ਥਾਣੇ 'ਚ ਦੋਸ਼ੀ ਸ਼ਖਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮੀਡੀਆ ਰਿਪੋਰਟ ਅਨੁਸਾਰ ਦੋਸ਼ੀ ਸ਼ਖਸ ਮੰਦਰ ਪ੍ਰਸ਼ਾਸਨ ਦਾ ਬੋਰਡ ਮੈਂਬਰ ਹੈ ਅਤੇ ਇਹ ਘਟਨਾ ਬੀਤੀ 21 ਦਸੰਬਰ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਦੋਸ਼ੀ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 354 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬੰਗਲਾਦੇਸ਼ 'ਚੋਂ ਤਸਕਰੀ ਲਈ ਲਿਆਂਦਾ ਗਿਆ 1.07 ਕਰੋੜ ਦਾ ਸੋਨਾ ਜ਼ਬਤ, ਦੋ ਗ੍ਰਿਫ਼ਤਾਰ
NEXT STORY