ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ’ਚ ਮੋਹਲੇਧਾਰ ਮੀਂਹ ਕਾਰਨ ਹੜ੍ਹ ਵਰਗੇ ਹਾਲਤ ਹੋ ਗਏ ਹਨ। ਸੜਕਾਂ ’ਤੇ ਪਾਣੀ ਭਰਨ ਕਾਰਨ ਸਾਰੇ ਮਾਰਗ ਬੰਦ ਹੋ ਗਏ ਹਨ। ਜਿਸ ਕਾਰਨ ਇਕ ਗਰਭਵਤੀ ਜਨਾਨੀ ਨੂੰ ਕਿਸ਼ਤੀ ’ਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਉਸ ਨੇ ਰਾਹ ’ਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਮਾਂ-ਬੱਚਾ ਦੋਵੇਂ ਸੁਰੱਖਿਅਤ ਅਤੇ ਸਿਹਤਮੰਦ ਹਨ। ਜ਼ਿਲ੍ਹਾ ਅਧਿਕਾਰੀ ਦਿਨੇਸ਼ ਚੰਦਰ ਸਿੰਘ ਨੇ ਡਿਲਿਵਰੀ ਕਰਵਾਉਣ ਵਾਲੀ ਸਿਹਤ ਕਰਮੀ ਸੱਤਿਆਵਤੀ ਨੂੰ ਇਨਾਮ ਵਜੋਂ ਨਕਦ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਹੈ। ਜ਼ਿਲ੍ਹਾ ਅਧਿਕਾਰੀ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੇਪਾਲ ਅਤੇ ਬਹਿਰਾਈਚ ’ਚ ਜ਼ਿਆਦਾ ਮੀਂਹ ਪੈਣ ਕਾਰਨ ਜ਼ਿਲ੍ਹੇ ’ਚ ਨਦੀਆਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ। ਇਸ ਕਾਰਨ ਜ਼ਿਲ੍ਹੇ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ।
ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ
ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਹਾਲਾਤ ਦਾ ਜਾਇਜ਼ਾ ਲੈਣ ਵੀਰਵਾਰ ਨੂੰ ਉਹ ਹੈੱਡ ਕੁਆਰਟਰ ਤੋਂ ਕਰੀਬ 100 ਕਿਲੋਮੀਟਰ ਦੂਰ ਸਥਿਤ ਨੇਪਾਲ ਸਰਹੱਦੀ ਸੁਜੌਲੀ ਸਿਹਤ ਕੇਂਦਰ ਪਹੁੰਚੇ ਸਨ। ਉਸੇ ਸਮੇਂ ਉੱਥੇ ਮਹਿਲਾ ਸਿਹਤ ਕਰਮੀ (ਏ.ਐੱਨ.ਐੱਮ.) ਸੱਤਿਆਵਤੀ ਇਕ ਜਨਾਨੀ ਅਤੇ ਉਸ ਦੀ ਨਵਜਾਤ ਬੱਚੀ ਲੈ ਕੇ ਪਹੁੰਚੀ। ਜ਼ਿਲ੍ਹਾ ਅਧਿਕਾਰੀ ਅਨੁਸਾਰ ਹੜ੍ਹ ਕਾਰਨ ਸੁਜੌਲੀ ਥਾਣਾ ਖੇਤਰ ਦੇ ਨੌਕਾਪੁਰਵਾ ਪਿੰਡ ’ਚ ਪਾਣੀ ਭਰਨ ਅਤੇ ਸਾਰੇ ਮਾਰਗ ਬੰਦ ਹੋਣ ਕਾਰਨ ਗਰਭਵਤੀ ਜਨਾਨੀ ਨੂੰ ਡਿਲਿਵਰੀ ਲਈ ਸੁਜੌਲੀ ਸਿਹਤ ਕੇਂਦਰ ਲਿਜਾਇਆ ਜਾ ਰਿਹਾ ਸੀ। ਕਿਸ਼ਤੀ ’ਤੇ ਸੱਤਿਆਵਤੀ ਵੀ ਸਵਾਰ ਸੀ। ਇਸ ਦੌਰਾਨ ਗਰਭਵਤੀ ਜਨਾਨੀ ਨੂੰ ਦਰਦਾਂ ਸ਼ੁਰੂ ਹੋ ਗਈਆਂ। ਸਿੰਘ ਅਨੁਸਾਰ ਸੱਤਿਆਵਤੀ ਨੇ ਇਕ ਬੈਨਰ ਨਾਲ ਕਿਸ਼ਤੀ ’ਤੇ ਪਰਦੇ ਦੀ ਵਿਵਸਥਾ ਕ ਕੇ ਸੁਰੱਖਿਆ ਘੇਰ ਬਣਾਇਆ। ਉਨ੍ਹਾਂ ਦੱਸਿਆਕਿ ਜਨਾਨੀ ਦੀ ਜਾਨ ਤਾਂ ਬਚਾ ਹੀ ਲਈ, ਨਾਲ ਹੀ ਕਿਸ਼ਤੀ ’ਤੇ ਸੁਰੱਖਿਅਤ ਡਿਲਿਵਰੀ ਵੀ ਕਰਵਾ ਦਿੱਤੀ। ਡਿਲਿਵਰੀ ਤੋਂ ਬਾਅਦ ਇਲਾਜ ਲਈ ਜਨਾਨੀ ਅਤੇ ਨਵਜਾਤ ਨੂੰ ਲੈ ਕੇ ਹਸਪਤਾਲ ਪਹੁੰਚ ਗਈ। ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸੱਤਿਆਵਤੀ ਨੂੰ ਉਨ੍ਹਾਂ ਦੇ ਸਾਹਸਿਕ ਕੰਮ ਲਈ ਨਕਦ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੁਰਗਾ ਨਹੀਂ ਦਿੱਤਾ ਤਾਂ ‘ਹਰਿਆਣਵੀ ਨਿਹੰਗ’ ਨੇ ਨੌਜਵਾਨ ਨੂੰ ਡੰਡਿਆਂ ਨਾਲ ਕੁੱਟਿਆ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ
NEXT STORY