ਨੈਸ਼ਨਲ ਡੈਸਕ - ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੀਤਮਪੁਰਾ ਮੈਟਰੋ ਸਟੇਸ਼ਨ 'ਤੇ ਇਕ ਔਰਤ ਨੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਚੱਲਦੀ ਮੈਟਰੋ ਦੇ ਅੱਗੇ ਛਾਲ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਚੱਲਦੀ ਮੈਟਰੋ ਟਰੇਨ ਦੇ ਸਾਹਮਣੇ ਛਾਲ ਮਾਰਨ ਤੋਂ ਬਾਅਦ 53 ਸਾਲਾ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।
ਘਟਨਾ ਕਾਰਨ ਦਿੱਲੀ ਮੈਟਰੋ ਦੀ ਰੈੱਡ ਲਾਈਨ 'ਤੇ ਸੇਵਾ ਵੀ ਕੁਝ ਸਮੇਂ ਲਈ ਠੱਪ ਰਹੀ। ਤੁਹਾਨੂੰ ਦੱਸ ਦੇਈਏ ਕਿ ਰੈੱਡ ਲਾਈਨ ਮੈਟਰੋ ਦਿੱਲੀ ਦੇ ਰਿਠਾਲਾ ਤੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (ਨਵਾਂ ਬੱਸ ਸਟੈਂਡ) ਤੱਕ ਚੱਲਦੀ ਹੈ। ਨਿਊਜ਼ ਏਜੰਸੀ ਮੁਤਾਬਕ ਇਕ ਅਧਿਕਾਰੀ ਨੇ ਦੱਸਿਆ ਕਿ ਮੈਟਰੋ ਪੁਲਸ ਨੂੰ ਦੁਪਹਿਰ 2.23 'ਤੇ ਪੀਤਮਪੁਰਾ ਮੈਟਰੋ ਸਟੇਸ਼ਨ 'ਤੇ ਇਕ ਔਰਤ ਦੇ ਟਰੇਨ ਅੱਗੇ ਛਾਲ ਮਾਰਨ ਦੀ ਸੂਚਨਾ ਮਿਲੀ ਸੀ।
ਗੰਭੀਰ ਰੂਪ 'ਚ ਜ਼ਖਮੀ ਔਰਤ ਨੂੰ ਮੈਟਰੋ ਸਟਾਫ ਨੇ ਰੋਹਿਣੀ ਦੇ ਬੀ.ਐੱਸ.ਏ. ਹਸਪਤਾਲ 'ਚ ਭਰਤੀ ਕਰਵਾਇਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਦੀ ਇਕ ਟੀਮ ਮਹਿਲਾ ਨੂੰ ਹਸਪਤਾਲ ਲੈ ਗਈ। ਇਸ ਹਾਦਸੇ 'ਚ ਔਰਤ ਦਾ ਸੱਜਾ ਹੱਥ ਕੱਟਿਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਔਰਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਵਿੱਚ ਹੋਰ ਜਾਂਚ ਕਰ ਰਹੀ ਹੈ। ਡੀ.ਐਮ.ਆਰ.ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਕਰੀਬ 2.30 ਵਜੇ ਰੈੱਡ ਲਾਈਨ 'ਤੇ ਪੀਤਮਪੁਰਾ ਮੈਟਰੋ ਸਟੇਸ਼ਨ 'ਤੇ ਪਟੜੀ 'ਤੇ ਔਰਤ ਵੱਲੋਂ ਛਾਲ ਮਾਰਨ ਕਾਰਨ 15 ਤੋਂ 20 ਮਿੰਟ ਦੀ ਦੇਰੀ ਹੋਈ, ਜਿਸ ਤੋਂ ਬਾਅਦ ਮੈਟਰੋ ਸੇਵਾ ਨੂੰ ਇਕ ਵਾਰ ਫਿਰ ਤੋਂ ਬਹਾਲ ਕਰ ਦਿੱਤਾ ਗਿਆ।
ਕੋਲਕਾਤਾ ਕਾਂਡ : ਸੰਦੀਪ ਘੋਸ਼ ਦਾ ਗੁਜਰਾਤ 'ਚ ਨਾਰਕੋ ਟੈਸਟ ਕਰਵਾਉਣਾ ਚਾਹੁੰਦੀ ਹੈ CBI, ਕੋਰਟ 'ਚ ਕੀਤਾ ਇਹ ਦਾਅਵਾ
NEXT STORY