ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਾਲਕਾਜੀ ਇਲਾਕੇ ’ਚ ਸਥਿਤ ਮਕਾਨ ’ਚ ਆਰਥਕ ਤੰਗੀ ਕਾਰਨ ਇਕ ਔਰਤ ਨੇ ਆਪਣੇ 2 ਬੇਟਿਆਂ ਨਾਲ ਫਾਹਾ ਲਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।
ਮ੍ਰਿਤਕਾਂ ਦੀ ਪਛਾਣ ਅਨੁਰਾਧਾ ਕਪੂਰ (52) ਅਤੇ ਉਸ ਦੇ 2 ਬੇਟਿਆਂ, ਆਸ਼ੀਸ਼ ਕਪੂਰ (32) ਅਤੇ ਚੈਤੰਨਿਆ ਕਪੂਰ (27) ਵਜੋਂ ਹੋਈ ਹੈ। ਪੁਲਸ ਨੂੰ ਮੌਕੇ ਤੋਂ ਮਿਲੇ ਇਕ ਸੁਸਾਈਡ ਨੋਟ ਤੋਂ ਪਤਾ ਲੱਗਾ ਕਿ ਪਰਿਵਾਰ ਡਿਪ੍ਰੈਸ਼ਨ ਨਾਲ ਜੂਝ ਰਿਹਾ ਸੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ’ਚ ਸੁਰੱਖਿਅਤ ਰਖਵਾ ਦਿੱਤਾ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਸੂਸੀ ਦੇ ਦੋਸ਼ 'ਚ ਭਾਰਤੀ ਹਵਾਈ ਫ਼ੌਜ ਦਾ ਸੇਵਾਮੁਕਤ ਜਵਾਨ ਗ੍ਰਿਫ਼ਤਾਰ
NEXT STORY