ਨਵੀਂ ਦਿੱਲੀ- ਸਰਕਾਰ ਔਰਤਾਂ ਨੂੰ 1000 ਰੁਪਏ ਦੇਵੇਗੀ, ਜੋ ਕਿ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਤਹਿਤ ਦਿੱਤਾ ਜਾਵੇਗਾ। ਇਸ ਯੋਜਨਾ ਦਾ ਐਲਾਨ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨੀਂ ਕੀਤਾ ਸੀ। ਇਸ ਪਹਿਲ ਨੂੰ ਵਿੱਤੀ ਸਾਲ 2024-25 ਦੇ ਬਜਟ 'ਚ ਸ਼ਾਮਲ ਕੀਤਾ ਗਿਆ ਸੀ ਅਤੇ ਇਸ ਲਈ 2000 ਕਰੋੜ ਰੁਪਏ ਦਾ ਬਜਟ ਹੈ। ਇਸ ਦਾ ਉਦੇਸ਼ ਔਰਤਾਂ ਨੂੰ 1000 ਰੁਪਏ ਦੀ ਮਹੀਨੇਵਾਰ ਵਿੱਤੀ ਮਦਦ ਪ੍ਰਦਾਨ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਦੀ ਗੁਣਵੱਤਾ ਵਿਚ ਸੁਧਾਰ ਕਰਨਾ ਹੈ।
ਇਹ ਵੀ ਪੜ੍ਹੋ- ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ 1,000 ਰੁਪਏ
ਕੌਣ ਲੈ ਸਕਦਾ ਹੈ ਯੋਜਨਾ ਦਾ ਲਾਭ
ਦਿੱਲੀ ਦੀਆਂ ਸਾਰੀਆਂ ਔਰਤਾਂ 12 ਦਸੰਬਰ 2024 ਤੱਕ ਦਿੱਲੀ ਦੀਆਂ ਵਸਨੀਕ ਰਹੀਆਂ ਹੋਣ।
ਵੋਟਰਜ਼ ਦੇ ਤੌਰ 'ਤੇ ਰਜਿਸਟਡ ਹੋਣ।
ਔਰਤਾਂ ਨੂੰ ਦਿੱਲੀ ਦਾ ਅਧਿਕਾਰਤ ਵੋਟਰ ਹੋਣਾ ਚਾਹੀਦਾ ਹੈ।
18 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਹੀ ਇਸ ਦਾ ਲਾਭ ਮਿਲੇਗਾ।
ਸਰਕਾਰੀ ਲਾਭ, ਸਰਕਾਰੀ ਰੁਜ਼ਗਾਰ, ਟੈਕਸ ਪੇਅਰਸ, ਪੈਨਸ਼ਨ ਪਾਉਣ ਵਾਲੀਆਂ ਔਰਤਾਂ ਇਸ ਯੋਜਨਾ ਲਈ ਪਾਤਰ ਨਹੀਂ ਹੋਣਗੀਆਂ।
ਯੋਜਨਾ ਲਈ ਯੋਗ ਉਹ ਔਰਤਾਂ ਹੋਣਗੀਆਂ, ਜੋ ਹੁਣ ਤੱਕ ਸਰਕਾਰ ਦੀ ਕਿਸੇ ਪੈਨਸ਼ਨ ਯੋਜਨਾ ਦਾ ਹਿੱਸਾ ਨਹੀਂ ਹਨ।
ਇਹ ਵੀ ਪੜ੍ਹੋ- 18 ਦਸੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
ਜ਼ਰੂਰੀ ਦਸਤਾਵੇਜ਼
ਇਸ ਯੋਜਨਾ ਤਹਿਤ ਅਪਲਾਈ ਕਰਨ ਲਈ ਤੁਹਾਡੇ ਕੋਲ ਕੁਝ ਦਸਤਾਵੇਜ਼ ਹੋਣੇ ਜ਼ਰੂਰੀ ਹਨ। ਇਨ੍ਹਾਂ 'ਚ ਆਧਾਰ ਕਾਰਡ, ਵੋਟਰ ਆਈਡੀ ਕਾਰਡ, ਪੈਨ ਕਾਰਡ, ਬੈਂਕ ਅਕਾਊਂਟ ਡਿਟੇਲ, ਪਤਾ ਪਰੂਫ ਜਿਵੇਂ ਬਿਜਲੀ ਬਿੱਲ, ਪਾਣੀ ਬਿੱਲ ਜਾਂ ਰਾਸ਼ਨ ਕਾਰਡ ਸ਼ਾਮਲ ਹਨ। ਉਮਰ ਪ੍ਰਮਾਣ ਦੇ ਤੌਰ 'ਤੇ ਜਨਮ ਸਰਟੀਫਿਕੇਟ, ਸਕੂਲ ਜਾਂ ਪਾਸਪੋਰਟ ਸ਼ਾਮਲ ਹੈ।
ਕਿਵੇਂ ਕਰ ਸਕਦੇ ਹੋ ਅਪਲਾਈ?
ਤੁਸੀਂ ਦਿੱਲੀ ਸਰਕਾਰ ਦੀ ਵੈੱਬਸਾਈਟ 'ਤੇ ਅਰਜ਼ੀ ਫਾਰਮ ਦੇਖ ਸਕਦੇ ਹੋ।
ਫਾਰਮ ਨੂੰ ਪੂਰੀ ਤਰ੍ਹਾਂ ਭਰਨ ਤੋਂ ਬਾਅਦ ਇਸ ਨੂੰ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਨਜ਼ਦੀਕੀ ਸਰਕਾਰੀ ਦਫ਼ਤਰ ਵਿਚ ਜਮ੍ਹਾਂ ਕਰਾਉਣਾ ਹੋਵੇਗਾ।
ਸਰਕਾਰ ਵਿੱਤੀ ਸਹਾਇਤਾ ਲਈ ਸਾਰੀਆਂ ਅਰਜ਼ੀਆਂ ਦੀ ਧਿਆਨ ਨਾਲ ਸਮੀਖਿਆ ਕਰੇਗੀ।
ਫਾਰਮ ਜਮ੍ਹਾਂ ਕਰਨ ਤੋਂ ਬਾਅਦ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਅਧਿਕਾਰੀਆਂ ਵਲੋਂ ਪੂਰੀ ਤਰ੍ਹਾਂ ਤਸਦੀਕ ਕੀਤੀ ਜਾਵੇਗੀ।
ਜੇਕਰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਤੁਹਾਨੂੰ ਯੋਜਨਾ ਦੇ ਲਾਭਾਂ ਲਈ ਤੁਹਾਡੀ ਯੋਗਤਾ ਦੀ ਪੁਸ਼ਟੀ ਕਰਨ ਵਾਲੇ ਅਧਿਕਾਰੀਆਂ ਤੋਂ ਇਕ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ।
ਇਹ ਵੀ ਪੜ੍ਹੋ- ਭਾਰੀ ਮੀਂਹ ਦਾ ਕਹਿਰ, 11 ਜ਼ਿਲ੍ਹਿਆਂ 'ਚ ਸਕੂਲ ਬੰਦ
'ਆਪ' ਦੀ ਫਾਈਨਲ ਲਿਸਟ ਜਾਰੀ, ਕੇਜਰੀਵਾਲ ਨਵੀਂ ਦਿੱਲੀ ਤੋਂ ਲੜਨਗੇ ਚੋਣ
NEXT STORY