ਨੈਸ਼ਨਲ ਡੈਸਕ- ਦੱਖਣੀ ਛੱਤੀਸਗੜ੍ਹ ਦੇ ਬਸਤਰ ਖੇਤਰ 'ਚ ਸੁਕਮਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 22 ਕਿਲੋਮੀਟਰ ਦੂਰ ਸਥਿਤ ਕੇਰਲਪਾਲ ਹੁਣ ਆਪਣੇ ਮੁਸ਼ਕਲ ਭਰੇ ਅਤੀਤ ਤੋਂ ਉਭਰ ਰਿਹਾ ਹੈ। ਇੱਥੇ ਔਰਤਾਂ ਵਲੋਂ ਚਲਾਇਆ ਜਾ ਰਿਹਾ ਕੈਫੇ ਸਥਾਨਕ ਲੋਕਾਂ ਲਈ ਰੁਜ਼ਗਾਰ ਦਾ ਸਰੋਤ ਬਣ ਗਿਆ ਹੈ। ਕੇਰਲਪਾਲ ਦਹਾਕਿਆਂ ਤੋਂ ਮਾਓਵਾਦੀ ਹਿੰਸਾ ਤੋਂ ਪ੍ਰਭਾਵਿਤ ਰਿਹਾ ਹੈ। 2012 'ਚ ਇੱਥੇ ਇਕ ਜ਼ਿਲ੍ਹਾ ਕੁਲੈਕਟਰ ਨੂੰ ਅਗਵਾ ਕਰ ਲਿਆ ਗਿਆ ਸੀ, ਜਦੋਂ ਕਿ ਜੰਗਲ ਦੇ ਪੁਲਾਂ ਅਤੇ ਦੂਰ-ਦੁਰਾਡੇ ਪਹਾੜੀ ਖੇਤਰਾਂ 'ਚ ਆਈਈਡੀ ਧਮਾਕਿਆਂ ਨੇ ਖੇਤਰ ਦੇ ਵਿਕਾਸ ਨੂੰ ਪ੍ਰਭਾਵਤ ਕੀਤਾ ਸੀ।
ਅੱਜ, 'ਜੀਵਨ ਸੰਦੇਸ਼' ਸਵੈ-ਸਹਾਇਤਾ ਸਮੂਹ (SHG) ਦੀਆਂ ਮਹਿਲਾ ਮੈਂਬਰਾਂ ਵਲੋਂ ਚਲਾਇਆ ਜਾ ਰਿਹਾ ਕੇਰਲਪਾਲ ਪੰਚਾਇਤ ਕੈਫੇ ਇਕ ਭਾਈਚਾਰਕ ਸਥਾਨ (ਕਮਿਊਨਿਟੀ ਸਪੇਸ) ਬਣ ਗਿਆ ਹੈ। ਇਹ ਕੈਫੇ ਡਿਸਟ੍ਰਿਕਟ ਮਿਨਰਲ ਫੰਡ (DMF) ਫਾਊਂਡੇਸ਼ਨ, ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ (NRLM) ਅਤੇ ਸਵੱਛ ਭਾਰਤ ਮਿਸ਼ਨ ਤੋਂ ਮਿਲੇ ਫੰਡ ਨੂੰ ਮਿਲਾ ਕੇ 15 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਇ ਆਸੀ। ਇਸ ਕੈਫੇ 'ਚ ਸਮੋਸੇ, ਮੂੰਗ ਵੜਾ, ਅਦਰਕ ਵਾਲੀ ਚਾਹ, ਆਲੂ ਗੁੰਡਾ, ਇਡਲੀ ਅਤੇ ਬੇਸਨ ਦੇ ਪਕੌੜੇ ਵਰਗੀਆਂ ਚੀਜ਼ਾਂ ਮਿਲਦੀਆਂ ਹਨ। ਇੱਥੇ ਰੋਜ਼ਾਨਾ 2,500 ਤੋਂ 3,000 ਰੁਪਏ ਤੱਕ ਕਮਾਈ ਹੁੰਦੀ ਹੈ।
ਸੁਕਮਾ ਦੇ ਕੁਲੈਕਟਰ ਅਮਿਤ ਕੁਮਾਰ ਕਹਿੰਦੇ ਹਨ ਕਿ ਇਹ ਕੈਫੇ ਵੱਡੀ ਉਮੀਦ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ,"ਪੇਂਡੂ ਔਰਤਾਂ ਇਕ ਨਵੇਂ ਕਾਰੋਬਾਰ ਦੇ ਵਾਅਦਾ ਕਰਨ ਵਾਲੇ ਚਿਹਰਿਆਂ ਵਜੋਂ ਉੱਭਰੀਆਂ ਹਨ। ਅਗਲੇ ਕੁਝ ਮਹੀਨਿਆਂ 'ਚ ਜਗਰਗੁੰਡਾ, ਪੋਲਮਪੱਲੀ ਅਤੇ ਏਰਾਬੋਰ ਵਰਗੇ ਪੁਰਾਣੇ ਲਾਲ ਗੜ੍ਹਾਂ 'ਚ ਸੱਤ ਹੋਰ ਪੰਚਾਇਤ ਕੈਫੇ ਖੁੱਲ੍ਹਣਗੇ।" ਉਨ੍ਹਾਂ ਅੱਗੇ ਕਿਹਾ,"ਜ਼ਿਲ੍ਹੇ 'ਚ 8,300 ਤੋਂ ਵੱਧ ਔਰਤਾਂ ਪਹਿਲਾਂ ਹੀ 'ਲੱਖਪਤੀ ਦੀਦੀ' ਬਣ ਚੁੱਕੀਆਂ ਹਨ। ਇਹ ਪਹਿਲ ਸਾਬਤ ਕਰਦੀ ਹੈ ਕਿ ਵਿਕਾਸ ਦਾ ਮਤਲਬ ਸਿਰਫ਼ ਪੱਕੀਆਂ ਸੜਕਾਂ ਅਤੇ ਕੰਕਰੀਟ ਦੇ ਥੰਮ੍ਹ ਬਣਾਉਣਾ ਨਹੀਂ ਹੈ।" SHG ਦੀਆਂ ਔਰਤਾਂ ਨੂੰ ਸ਼ੁਰੂਆਤੀ ਟਰੇਨਿੰਗ ਦਿੱਤੀ ਗਈ ਹੈ, ਉਹ ਕੈਫੇ 'ਚ ਆਰਡਰ ਲੈਣ ਦੇ ਨਾਲ-ਨਾਲ ਖਾਣ-ਪੀਣ ਦੀਆਂ ਵੱਖ-ਵੱਖ ਚੀਜ਼ਾਂ ਵੀ ਤਿਆਰ ਕਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੇਘਾਲਿਆ 'ਚ ਜ਼ਹਿਰੀਲੀ ਗੈਸ ਦੀ ਲਪੇਟ 'ਚ ਆਏ ਆਸਾਮ ਦੇ 4 ਮਜ਼ਦੂਰ, ਹੋਈ ਮੌਤ,
NEXT STORY