ਅੰਮ੍ਰਿਤਸਰ (ਕਵਿਸ਼ਾ)-ਫੈਸ਼ਨ ਦੀ ਦੁਨੀਆ ’ਚ ਕੁਝ ਰੰਗਾਂ ਦੀ ਜੋੜੀ ਕਦੇ ਆਊਟ ਆਫ਼ ਟ੍ਰੈਂਡ ਨਹੀਂ ਹੁੰਦੀ। ਬਲੈਕ ਅਤੇ ਰੈੱਡ ਵੀ ਅਜਿਹੀ ਹੀ ਖ਼ੂਬਸੂਰਤ ਅਤੇ ਸਦਾਬਹਾਰ ਕਲਰ ਪੇਅਰਿੰਗ ਹੈ। ਇਕ ਪਾਸੇ ਜਿੱਥੇ ਬਲੈਕ ਰੰਗ ਐਲੀਗੈਂਸ, ਸਾਦਗੀ ਅਤੇ ਸੋਫਿਸਟਿਕੇਸ਼ਨ ਦਾ ਅਹਿਸਾਸ ਕਰਵਾਉਂਦਾ ਹੈ, ਉੱਥੇ ਹੀ ਰੈੱਡ ਰੰਗ ਲੁੱਕ ’ਚ ਬੋਲਡਨੈੱਸ, ਐਨਰਜੀ ਅਤੇ ਖਿੱਚ ਜੋੜਦਾ ਹੈ। ਇਹੋ ਵਜ੍ਹਾ ਹੈ ਕਿ ਇੰਡੀਅਨ ਵੀਅਰ ਤੋਂ ਲੈ ਕੇ ਵੈਸਟਰਨ ਵੀਅਰ ਤੱਕ, ਬਲੈਕ ਐਂਡ ਰੈੱਡ ਦਾ ਕੰਬੀਨੇਸ਼ਨ ਔਰਤਾਂ ਦਰਮਿਆਨ ਤੇਜ਼ੀ ਨਾਲ ਪਸੰਦ ਕੀਤਾ ਜਾ ਰਿਹਾ ਹੈ।
ਸਾੜ੍ਹੀ ਦੀ ਗੱਲ ਕਰੀਏ ਤਾਂ ਬਲੈਕ ਸਾੜ੍ਹੀ ’ਤੇ ਰੈੱਡ ਬਾਰਡਰ ਜਾਂ ਰੈੱਡ ਬਲਾਊਜ਼ ਬਹੁਤ ਖ਼ੂਬਸੂਰਤ ਨਜ਼ਰ ਆਉਂਦਾ ਹੈ। ਸਿਲਕ, ਜਾਰਜੈਟ, ਸ਼ਿਫ਼ੋਨ ਜਾਂ ਬਨਾਰਸੀ ਵਰਗੀਆਂ ਸਾੜ੍ਹੀਆਂ ’ਚ ਇਹ ਰੰਗਾਂ ਦਾ ਸੁਮੇਲ ਖ਼ਾਸ ਤੌਰ ’ਤੇ ਆਕਰਸ਼ਕ ਲੱਗਦਾ ਹੈ। ਬਲੈਕ ਸਾੜ੍ਹੀ ਦੇ ਨਾਲ ਰੈੱਡ ਐਂਬ੍ਰੋਇਡਰੀ, ਸੀਕਵਿਨ ਜਾਂ ਜ਼ਰੀ ਦਾ ਕੰਮ ਇਸ ਨੂੰ ਫੈਸਟਿਵ ਅਤੇ ਪਾਰਟੀ ਲੁੱਕ ਲਈ ਪਰਫ਼ੈਕਟ ਬਣਾ ਸਕਦਾ ਹੈ। ਉੱਥੇ ਹੀ ਰੈੱਡ ਸਾੜ੍ਹੀ ਦੇ ਨਾਲ ਬਲੈਕ ਬਲਾਊਜ਼ ਪਹਿਨ ਕੇ ਵੀ ਇਕ ਸਟਾਈਲਿਸ਼ ਅਤੇ ਬੈਲੇਂਸਡ ਲੁੱਕ ਪਾਈ ਜਾ ਸਕਦੀ ਹੈ।
ਸਿਰਫ਼ ਸਾੜ੍ਹੀ ਹੀ ਨਹੀਂ, ਸੂਟ, ਲਹਿਂਗਾ ਅਤੇ ਇੰਡੋ-ਵੈਸਟਰਨ ਆਊਟਫ਼ਿਟਸ ’ਚ ਵੀ ਇਹ ਕੰਬੀਨੇਸ਼ਨ ਖ਼ੂਬ ਨਜ਼ਰ ਆ ਰਿਹਾ ਹੈ। ਬਲੈਕ ਕੁਰਤੀ ਦੇ ਨਾਲ ਰੈੱਡ ਦੁਪੱਟਾ ਜਾਂ ਰੈੱਡ ਅਨਾਰਕਲੀ ਦੇ ਨਾਲ ਬਲੈਕ ਐਂਬ੍ਰੋਇਡਰੀ ਆਊਟਫ਼ਿਟ ਨੂੰ ਇਕ ਰਿੱਚ ਅਤੇ ਗ੍ਰੇਸਫ਼ੁਲ ਅਪੀਲ ਦਿੰਦੀ ਹੈ। ਅੰਮ੍ਰਿਤਸਰ ਦੀਆਂ ਔਰਤਾਂ ’ਚ ਵੀ ਰੈੱਡ ਐਂਡ ਬਲੈਕ ਦਾ ਕੰਬੀਨੇਸ਼ਨ ਅੱਜਕੱਲ੍ਹ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰ ਦੀਆਂ ਔਰਤਾਂ ਦੇ ਆਕਰਸ਼ਕ ਰੈੱਡ ਐਂਡ ਬਲੈਕ ਆਊਟਫ਼ਿਟਸ ਪਹਿਨੇ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ।
ਘਰ 'ਚ ਪੀਨਟ ਬਟਰ ਬਣਾਉਣ ਦਾ ਕੀ ਹੈ ਸਹੀ ਤਰੀਕਾ
NEXT STORY