ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ 'ਝੁੱਗੀ-ਝੌਂਪੜੀ ਮੁੜ ਵਸੇਬਾ ਪ੍ਰਾਜੈਕਟ' ਦੇ ਅਧੀਨ ਰਾਜਧਾਨੀ ਦਿੱਲੀ ਦੀਆਂ ਉਨ੍ਹਾਂ ਮਹਿਲਾ ਲਾਭਪਾਤਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਮਕਾਨ ਮਿਲਣ ਦੀ ਆਪਣੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਰੀਬਾਂ ਦੇ ਕਲਿਆਣ ਲਈ ਇਸੇ ਤਰ੍ਹਾਂ ਵਚਨਬੱਧ ਹੋ ਕੇ ਕੰਮ ਕਰਦੀ ਰਹੇਗੀ। ਪੀ.ਐੱਮ. ਮੋਦੀ ਨੇ ਟਵੀਟ 'ਚ ਕਿਹਾ,''ਦਿੱਲੀ ਦੇ ਕਾਲਕਾਜੀ ਦੀਆਂ ਉਨ੍ਹਾਂ ਮਾਵਾਂ ਅਤੇ ਭੈਣਾਂ ਦੇ ਪੱਤਰ ਪਾ ਕੇ ਖੁਸ਼ ਹਾਂ, ਜਿਨ੍ਹਾਂ ਨੂੰ 'ਜਿੱਥੇ ਝੁੱਗੀ, ਉੱਥੇ ਮਕਾਨ' ਯੋਜਨਾ ਦੇ ਅਧੀਨ ਪੱਕੇ ਘਰ ਮਿਲੇ ਹਨ।'' ਪ੍ਰਧਾਨ ਮੰਤਰੀ ਨੇ ਇਸ ਟਵੀਟ ਨਾਲ ਚੇਤਨਾ, ਕੁਸੁਮ ਲਤਾ, ਰੇਸ਼ਮਾ ਅਤੇ ਜੋੜੇ ਕਾਕੋਲੀ ਅਤੇ ਸੰਜੇ ਮੈਤਰਾ ਵਲੋਂ ਲਿਖੇ ਪੱਤਰ ਵੀ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਜਦੋਂ ਉੱਥੇ ਗਏ ਤਾਂ ਔਰਤਾਂ ਨੇ ਇਹ ਪੱਤਰ ਉਨ੍ਹਾਂ ਨੂੰ ਸੌਂਪ, ਜਿਨ੍ਹਾਂ 'ਚ ਉਨ੍ਹਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
ਪੀ.ਐੱਮ. ਮੋਦੀ ਨੇ ਕਿਹਾ,''ਉਹ ਦੱਸਦੀਆਂ ਹਨ ਕਿ ਕਿਵੇਂ ਇਸ ਯੋਜਨਾ ਰਾਹੀਂ ਉਨ੍ਹਾਂ ਦਾ ਆਪਣੇ ਮਕਾਨ ਦਾ ਸਾਲਾਂ ਪੁਰਾਣਾ ਸੁਫ਼ਨਾ ਸਾਕਾਰ ਹੋਇਆ ਹੈ ਅਤੇ ਪੂਰੇ ਪਰਿਵਾਰ ਦਾ ਜੀਵਨ ਸੌਖਾ ਹੋਇਆ ਹੈ। ਪੱਤਰਾਂ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ! ਸਾਡੀ ਸਰਕਾਰ ਗਰੀਬਾਂ ਦੇ ਕਲਿਆਣ ਲਈ ਇਸੇ ਤਰ੍ਹਾਂ ਵਚਨਬੱਧ ਹੋ ਕੇ ਕੰਮ ਕਰਦੀ ਰਹੇਗੀ।'' ਪੱਤਰ 'ਚ ਲਾਭਪਾਤਰੀਆਂ ਨੇ ਮਕਾਨ ਮਿਲਣ ਦੇ ਨਾਲ-ਨਾਲ ਮੁਫ਼ਤ 'ਚ ਕੋਰੋਨਾ ਟੀਕੇ ਮੁਹੱਈਆ ਕਰਵਾਉਣ ਲਈ ਵੀ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਨਵੰਬਰ 2022 'ਚ ਝੁੱਗੀ-ਝੌਂਪੜੀ ਵਾਸੀਆਂ ਦੇ ਮੁੜ ਵਸੇਬੇ ਲਈ ਦਿੱਲੀ ਦੇ ਕਾਲਕਾਜੀ 'ਚ 'ਝੁੱਗੀ-ਝੌਂਪੜੀ ਮੁੜ ਵਸੇਬਾ ਪ੍ਰਾਜੈਕਟ' ਦੇ ਅਧੀਨ ਬਣਾਏ ਗਏ 3024 ਨਵੇਂ ਬਣੇ ਫਲੈਟਾਂ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਭੂਮੀਹੀਣ ਕੈਂਪ ਦੇ ਯੋਗ ਲਾਭਪਾਤਰੀਆਂ ਨੂੰ ਫਲੈਟਾਂ ਦੀਆਂ ਚਾਬੀਆਂ ਸੌਂਪੀਆਂ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ 'ਚ ਗੂੰਜਿਆ ਆਰਟ ਡਾਇਰੈਕਟਰ ਨਿਤਿਨ ਦੀ ਮੌਤ ਦਾ ਮੁੱਦਾ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
NEXT STORY