ਪ੍ਰਤਾਪਗੜ— ਉੱਤਰ ਪ੍ਰਦੇਸ਼ 'ਚ ਪ੍ਰਤਾਪਗੜ੍ਹ ਕੋਤਵਾਲੀ ਖੇਤਰ 'ਚ ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ ਇਕ ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ 2800 ਰੁਪਏ ਲੁੱਟ ਕੇ ਲੈ ਗਿਆ। ਪੁਲਸ ਮੁਤਾਬਕ ਕੋਤਵਾਲੀ ਇਲਾਕੇ 'ਚ ਮੰਗਲਵਾਰ ਨੂੰ ਰਾਤ ਕਰੀਬ 9 ਵਜੇ ਭਗਵਾ ਨਿਵਾਸੀ ਰਾਜਕੁਮਾਰ ਪਾਂਡੇ ਆਪਣੇ ਘਰ ਤੋਂ ਕਰੀਬ 200 ਮੀਟਰ ਦੂਰ ਆਪਣੇ ਨਿਰਮਾਣ ਅਧੀਨ ਮਕਾਨ 'ਤੇ ਗਏ ਸਨ। ਕੁਝ ਦੇਰ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਉਨ੍ਹਾਂ ਦੀ 60 ਸਾਲਾਂ ਪਤਨੀ ਪ੍ਰੇਮਾਦੇਵੀ ਦੀ ਲਾਸ਼ ਮਿਲੀ ਅਤੇ ਉਸ ਦਾ ਪਰਸ ਖੁੱਲ੍ਹਿਆ ਸੀ, ਜਿਸ 'ਚ ਕਰੀਬ 2800 ਰੁਪਏ ਸਨ। ਇਸ ਘਟਨਾ ਦੇ ਸਮੇਂ ਮਹਿਲਾ ਖਾਣਾ ਬਣਾਉਣ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਪਾਂਡੇ ਦਾ ਘਰ ਰੇਲ ਲਾਈਨ ਦੇ ਕਿਨਾਰੇ ਹੈ ਅਤੇ ਮਹਿਲਾ ਨੂੰ ਇਕੱਲਾ ਦੇਖ ਕੇ ਲੁੱਟਪਾਟ ਦੇ ਇਰਾਦੇ ਤੋਂ ਨਸ਼ੇ ਦੇ ਆਦੀ ਬਦਮਾਸ਼ ਘਰ 'ਚ ਦਾਖਲ ਹੋਏ ਅਤੇ ਪ੍ਰੇਮਾਦੇਵੀ ਦੀ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਕਤਲ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਘਟਨਾ ਦੇ ਸਮੇਂ ਮਹਿਲਾ ਘਰ 'ਚ ਇਕੱਲੀ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰੇਲ ਲਾਈਨ ਦੇ ਕਿਨਾਰੇ ਰਹਿਣ ਵਾਲੇ ਨਸ਼ੇ ਦੇ ਆਦੀ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਪੁਲਸ ਇਸ ਮਾਮਲੇ ਵੀ ਜਾਂਚ ਕਰ ਰਹੀ ਹੈ।
ਵਿਆਹਿਆ ਨਹੀਂ ਹੈ ਨਰਿੰਦਰ ਮੋਦੀ : ਆਨੰਦੀਬੇਨ ਪਟੇਲ
NEXT STORY