ਮੁਰਾਦਾਬਾਦ-ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਸਾਰਾ ਦੇਸ਼ ਲਾਕਡਾਊਨ ਕਾਰਨ ਘਰਾਂ 'ਚ ਕੈਦ ਹੋ ਗਏ ਹਨ। ਦੇਸ਼ 'ਚ ਮਹਾਮਾਰੀ ਦੇ ਕਹਿਰ ਨੂੰ ਰੋਕਣ ਦੀ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ 'ਤੇ ਹੈ। ਉਨ੍ਹਾਂ 'ਚ ਸਭ ਤੋਂ ਚੁਣੌਤੀਪੂਰਨ ਸਥਿਤੀ ਪੁਲਸ ਕਰਮਚਾਰੀਆਂ ਦੀ ਹੈ, ਜੋ ਆਪਣੇ ਪਰਿਵਾਰ ਦਾ ਧਿਆਨ ਰੱਖਣ ਦੇ ਨਾਲ-ਨਾਲ ਡਿਊਟੀ ਦੀ ਵੱਡੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ। ਡਿਊਟੀ ਦੇ ਇਸ ਫਰਜ਼ ਦੀ ਚੁਣੌਤੀ ਦੀ ਤਸਵੀਰ ਉੱਤਰ ਪ੍ਰਦੇਸ਼ 'ਚ ਦੇਖਣ ਨੂੰ ਮਿਲੀ, ਜਿੱਥੇ ਐੱਸ.ਆਈ.ਈ ਨੀਸ਼ੂ ਕਡਿਆਨ ਨੇ ਆਪਣੀ ਇਕ ਸਾਲਾ ਧੀ ਨੂੰ ਗੋਦ 'ਚ ਚੁੱਕ ਕੇ ਸੜਕ 'ਤੇ ਡਿਊਟੀ ਕਰ ਰਹੀ ਦਿਖਾਈ ਦਿੱਤੀ।

ਨੀਸ਼ੂ ਫਿਲਹਾਲ ਕੋਰੋਨਾ ਦੇ ਸੰਕਟ ਕਾਲ 'ਚ ਮੁਰਾਦਾਬਾਦ ਜ਼ਿਲੇ ਦੇ ਲਾਕਡਾਊਨ ਦਾ ਪਾਲਣ ਕਰਵਾਉਣ ਨੂੰ ਲਾਈ ਗਈ ਪੁਲਸ ਫੋਰਸ ਦਾ ਹਿੱਸਾ ਹੈ। ਨੀਸ਼ੂ ਦੀ ਤਾਇਨਾਤੀ ਇੱਥੋ ਦੇ 24ਵੀਂ ਵਾਹਿਨੀ ਪੀ.ਏ.ਸੀ ਕੈਂਪ ਦੇ ਬਾਹਰ ਸੀ। ਨੀਸ਼ੂ ਦੀ ਧੀ 2 ਦਿਨਾਂ ਤੋਂ ਬੀਮਾਰ ਸੀ। ਇਸ ਲਈ ਨੀਸ਼ੂ ਉਸ ਨੂੰ ਘਰ ਛੱਡਣ ਦੀ ਤਿਆਰੀ ਨਹੀਂ ਸੀ। ਪੁਲਸ ਦੀ ਡਿਊਟੀ ਦੀ ਜ਼ਿੰਮੇਵਾਰੀ ਵੀ ਵੱਡੀ ਸੀ ਇਸ ਲਈ ਉਸ ਨੇ ਇਕ ਸਾਲ ਦੀ ਧੀ ਨੂੰ ਗੋਦ ਚੁੱਕ ਕੇ ਸੁਰੱਖਿਆ ਲਈ ਪਹੁੰਚ ਗਈ।
ਨੀਸ਼ੂ ਦੀ ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਗੋਦ 'ਚ ਧੀ ਨੂੰ ਚੁੱਕ ਕੇ ਡਿਊਟੀ ਕਰ ਰਹੀ ਪੁਲਸ ਅਧਿਕਾਰੀ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਸੀ। ਪੁਲਸ ਦੇ ਬੈਰੀਕੇਡ 'ਤੇ ਧੀ ਦੇ ਨਾਲ ਮੌਜੂਦ ਐੱਸ.ਆਈ.ਈ ਨੀਸ਼ੂ ਨੇ ਇੱਥੇ ਨਿਕਲ ਰਹੇ ਲੋਕਾਂ ਨੂੰ ਘਰ 'ਚ ਰਹਿਣ ਲਈ ਕਿਹਾ।
ਫੌਜ ਦੇ 700 ਜਵਾਨਾਂ ਨੂੰ ਲੈ ਕੇ 'ਵਿਸ਼ੇਸ਼ ਰੇਲਗੱਡੀ' ਬੈਂਗਲੁਰੂ ਤੋਂ ਪੁੱਜੀ ਜੰਮੂ
NEXT STORY