ਗਾਂਧੀਨਗਰ - 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਜਿਸ ਵਿਸ਼ਾਲ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ, ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਸਿਰਫ਼ ਮਹਿਲਾ ਪੁਲਸ ਮੁਲਾਜ਼ਮਾਂ ਦੇ ਹੱਥ ਵਿੱਚ ਹੋਵੇਗੀ। ਗੁਜਰਾਤ ਦੇ ਇੱਕ ਮੰਤਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਪਹਿਲ ਹੋਵੇਗੀ।
ਕਾਨੂੰਨ ਵਿਵਸਥਾ ਸੰਭਾਲੇਗੀ ਮਹਿਲਾ ਪੁਲਸ
ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਕਿਹਾ, “ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਗੁਜਰਾਤ ਪੁਲਸ ਇੱਕ ਵਿਲੱਖਣ ਪਹਿਲ ਕਰ ਰਹੀ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਸਮਾਗਮ ਲਈ ਪੂਰੇ ਸੁਰੱਖਿਆ ਪ੍ਰਬੰਧਾਂ ਨੂੰ ਮਹਿਲਾ ਪੁਲਸ ਵੱਲੋਂ ਸੰਭਾਲਿਆ ਜਾਵੇਗਾ - ਨਵਸਾਰੀ ਦੇ ਵਾਂਸੀ ਬੋਰਸੀ ਪਿੰਡ ਵਿੱਚ ਹੈਲੀਪੈਡ 'ਤੇ ਉਨ੍ਹਾਂ ਦੇ ਪਹੁੰਚਣ ਤੋਂ ਲੈ ਕੇ ਸਮਾਗਮ ਦੇ ਸਥਾਨ ਤੱਕ।"
ਸੰਘਵੀ ਨੇ ਕਿਹਾ ਕਿ ਮਹਿਲਾ ਪੁਲਸ ਕਰਮਚਾਰੀਆਂ ਵਿੱਚ ਆਈ.ਪੀ.ਐਸ. ਅਧਿਕਾਰੀ ਅਤੇ ਕਾਂਸਟੇਬਲ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਗੁਜਰਾਤ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਦੇ ਦੋ ਦਿਨਾਂ ਦੌਰੇ 'ਤੇ ਹੋਣਗੇ, ਜਿਸ ਦੌਰਾਨ ਉਹ 8 ਮਾਰਚ ਨੂੰ ਪਿੰਡ ਵਾਂਸੀ ਬੋਰਸੀ ਵਿਖੇ 'ਲਖਪਤੀ ਦੀਦੀ ਸੰਮੇਲਨ' ਨੂੰ ਸੰਬੋਧਨ ਕਰਨਗੇ। ਸੰਘਵੀ ਨੇ ਕਿਹਾ ਕਿ 2,100 ਤੋਂ ਵੱਧ ਕਾਂਸਟੇਬਲ, 187 ਸਬ-ਇੰਸਪੈਕਟਰ, 61 ਪੁਲਸ ਇੰਸਪੈਕਟਰ, 16 ਪੁਲਸ ਡਿਪਟੀ ਸੁਪਰਡੈਂਟ, ਪੰਜ ਪੁਲਸ ਸੁਪਰਡੈਂਟ, ਇਕ ਇੰਸਪੈਕਟਰ ਜਨਰਲ ਆਫ ਪੁਲਸ ਅਤੇ ਐਡੀਸ਼ਨਲ ਡੀਜੀਪੀ ਰੈਂਕ ਦੇ ਇੱਕ ਅਧਿਕਾਰੀ, ਸਾਰੀਆਂ ਮਹਿਲਾ ਪੁਲਸ ਕਰਮਚਾਰੀ ਇਸ ਦਿਨ ਸੁਰੱਖਿਆ ਨੂੰ ਸੰਭਾਲਣਗੇ।
ਫਿਸ਼ਿੰਗ ਹਾਰਬਰ 'ਚ ਲੱਗੀ ਭਿਆਨਕ ਅੱਗ, ਕਈ ਕਿਸ਼ਤੀਆਂ ਸੜ ਕੇ ਸੁਆਹ
NEXT STORY