ਨਵੀਂ ਦਿੱਲੀ-ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ 17ਵੀਂ ਲੋਕ ਸਭਾ ਚੋਣਾਂ 'ਚ ਹਰਿਆਣਾ, ਹਿਮਾਚਲ ਅਤੇ ਪੰਜਾਬ ਤਿੰਨਾਂ ਸੂਬਿਆਂ 'ਚੋਂ 40 ਫੀਸਦੀ ਮਹਿਲਾਂ ਵੋਟਰ ਹਨ, ਜਿਨ੍ਹਾਂ 'ਚ 6.8 ਫੀਸਦੀ ਮਹਿਲਾ ਉਮੀਦਵਾਰ ਚੋਣ ਮੈਦਾਨ 'ਚ ਲੜ੍ਹ ਰਹੀਆਂ ਹਨ। ਜੇਕਰ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ 'ਚ ਕੁੱਲ 45 ਉਮੀਦਵਾਰ ਚੋਣ ਮੈਦਾਨ 'ਚੋਂ ਹਨ, ਜਿਨ੍ਹਾਂ 'ਚ ਸਿਰਫ 1 ਮਹਿਲ ਉਮੀਦਵਾਰ ਸ਼ਾਮਲ ਹੈ। ਉਹ ਵੀ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜ ਰਹੀ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ 'ਚ 25 ਮਹਿਲਾ ਉਮੀਦਵਾਰ ਸ਼ਾਮਲ ਹਨ। ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ 223 ਉਮੀਦਵਾਰ 'ਚੋਂ 11 ਮਹਿਲਾ ਉਮੀਦਵਾਰ ਚੋਣ ਮੈਦਾਨ 'ਚ ਹਨ, ਜੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਤਾਰ ਇਸ ਖੇਤਰ 'ਚ ਅੱਗੇ ਵੱਧ ਰਹੀਆਂ ਹਨ। ਪੰਜਾਬ ਅਤੇ ਹਰਿਆਣਾ ਕਾਂਗਰਸ ਦੀਆਂ ਇਹ 3 ਮਹਿਲਾਵਾਂ ਹਨ
-ਅੰਬਾਲਾ ਤੋਂ ਉਮੀਦਵਾਰ ਕੁਮਾਰੀ ਸੈਲਜਾ ਜੋ ਕਿ 4 ਵਾਰ ਸੰਸਦ ਮੈਂਬਰ ਰਹਿ ਚੁੱਕੇ ਦਲਬੀਰ ਸਿੰਘ ਦੀ ਬੇਟੀ ਹੈ।
-ਭਿਵਾਨੀ-ਮਹੇਂਦਰਗੜ੍ਹ ਤੋਂ ਸ਼ਰੂਤੀ ਚੌਧਰੀ ਜੋ ਕਿ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤਰੀ ਹੈ।
-ਪਟਿਆਲਾ ਤੋਂ ਪ੍ਰਨੀਤ ਕੋਰ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ।
ਭਾਜਪਾ ਦੀ ਗੱਲ ਕਰੀਏ ਤਾਂ 17 ਖੇਤਰਾਂ 'ਚੋ ਸਿਰਫ 1 ਮਹਿਲਾਂ ਉਮੀਦਵਾਰ ਸੁਨੀਤਾ ਦੁੱਗਲ ਹਨ, ਜੋ ਕਿ ਹਰਿਆਣਾ ਦੇ ਸਿਰਸਾ ਲੋਕ ਸਭਾ ਖੇਤਰ ਤੋਂ ਉਮੀਦਵਾਰ ਹੈ। ਸਿਆਸਤ 'ਚ ਨਵੀਂ ਸ਼ੁਰੂਆਤ ਕਰਨ ਵਾਲੀ ਸ਼ਵਾਤੀ ਯਾਦਵ ਜੋ ਕਿ ਜਨਨਾਇਕ ਜਨਤਾ ਪਾਰਟੀ ਦੀ ਉਮੀਦਵਾਰ ਹੈ, ਜੋ ਕਿ ਭਿਵਾਨੀ-ਮਹੇਂਦਰਗੜ੍ਹ ਤੋਂ ਚੌਧਰੀ ਦੇ ਵਿਰੁੱਧ ਚੋਣ ਲੜ ਰਹੀ ਹੈ। ਸ਼ਵਾਤੀ ਯਾਦਵ ਸਾਬਕਾ ਇਨੈਲੋ ਅਤੇ ਜੇ. ਜੇ. ਪੀ. ਨੇਤਾ ਦੀ ਬੇਟੀ ਹੈ।
ਆਮ ਆਦਮੀ ਪਾਰਟੀ (AAP) ਦੀ ਗੱਲ ਕਰੀਏ ਤਾਂ ਇਸ ਪਾਰਟੀ ਦੀਆਂ ਸਿਰਫ 2 ਮਹਿਲਾਂ ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚ ਪਟਿਆਲਾ ਤੋਂ ਨੀਨਾ ਮਿੱਤਲ ਅਤੇ ਬਠਿੰਡਾ ਤੋਂ ਬਲਜਿੰਦਰ ਕੌਰ ਹਨ, ਜੋ ਦੋਵੇਂ ਹੀ ਗੈਰ-ਸਿਆਸੀ ਪਰਿਵਾਰਾਂ ਨਾਲ ਸੰਬੰਧ ਰੱਖਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ 10 ਸੀਟਾਂ 'ਚੋਂ ਸਿਰਫ 2 ਮਹਿਲਾਂ ਉਮੀਦਵਾਰਾਂ ਨੂੰ ਚੋਣ ਖੇਤਰ 'ਚ ਉਤਾਰਿਆਂ ਹੈ। ਪਾਰਟੀ ਮੁਖੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜੋ ਕਿ ਬਠਿੰਡਾ ਤੋਂ ਉਮੀਦਵਾਰ ਹਨ ਅਤੇ ਸਾਬਕਾ ਐੱਸ. ਜੀ. ਪੀ. ਸੀ. (SGPC) ਪ੍ਰਧਾਨ ਬੀਬੀ ਜਗੀਰ ਕੌਰ ਖਡੂਰ ਸਾਹਿਬ ਤੋਂ ਚੋਣ ਲੜ੍ਹ ਰਹ ਹੈ। ਬੀਬੀ ਜਗੀਰ ਕੌਰ ਅਕਾਲੀ ਦਲ ਪਾਰਟੀ 'ਚ ਸ਼ੁਰੂਆਤ ਤੋਂ ਹੀ ਕੰਮ ਕਰ ਰਹੇ ਹਨ ਜਦਕਿ ਹਰਸਿਮਰਤ ਕੌਰ ਬਾਦਲ ਦੀ ਸ਼ੁਰੂਆਤ ਪਰਿਵਾਰ ਦੇ ਕਾਰਨ ਹੋਇਆ।
ਪੰਜਾਬ ਡੈਮਕ੍ਰਟਿਕ ਅਲਾਇੰਸ ਗਠਜੋੜ ਨੇ ਇੱਕ ਮਹਿਲਾ ਉਮੀਦਵਾਰ ਨੂੰ ਵੀ ਚੁਣਿਆ ਹੈ, ਜੋ ਕਿ ਬੀਬੀ ਪਰਮਜੀਤ ਕੌਰ ਖਾਲੜਾ (ਪੰਜਾਬ ਏਕਤਾ ਪਾਰਟੀ) ਹਨ।
ਪੀ. ਐੱਮ. ਮੋਦੀ ਦਾ ਸਮਾਂ ਹੁਣ ਖਤਮ ਹੋ ਗਿਆ : ਰਾਹੁਲ ਗਾਂਧੀ
NEXT STORY