ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ 4 ਤੋਂ 15 ਨਵੰਬਰ ਤੱਕ ਓਡ-ਈਵਨ ਲਾਗੂ ਰਹੇਗਾ। ਦਿੱਲੀ ਸਰਕਾਰ ਦੇ ਓਡ-ਈਵਨ ਤੋਂ ਔਰਤਾਂ ਨੂੰ ਛੋਟ ਦਿੱਤੀ ਗਈ ਹੈ। ਕੋਈ ਵੀ ਗੱਡੀ ਜਿਸ 'ਚ ਔਰਤ ਬੈਠੀ ਹੋਵੇ, ਉਸ ਨੂੰ ਓਡ-ਈਵਨ ਤੋਂ ਛੋਟ ਦਿੱਤੀ ਜਾਵੇਗੀ। ਅਜਿਹੀ ਗੱਡੀ ਜਿਸ 'ਚ ਔਰਤ ਨਾਲ 12 ਸਾਲ ਤੱਕ ਦਾ ਬੱਚਾ ਹੋਵੇ, ਉਸ ਨੂੰ ਵੀ ਛੋਟ ਮਿਲੇਗੀ। ਇਸ ਵਾਰ ਸੀ.ਐੱਨ.ਜੀ. ਕਾਰਾਂ 'ਤੇ ਵੀ ਓਡ-ਈਵਨ ਲਾਗੂ ਹੋਵੇਗਾ। ਸੀ.ਐੱਨ.ਜੀ. ਕਾਰਾਂ ਵੀ ਓਡ-ਈਵਨ ਦੇ ਦਾਇਰੇ 'ਚ ਆਉਣਗੀਆਂ।
ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹੁਣ ਤੱਕ ਪ੍ਰਦੂਸ਼ਣ ਕਾਬੂ 'ਚ ਹੈ। ਪ੍ਰਦੂਸ਼ਣ 25 ਫੀਸਦੀ ਘੱਟ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਕੰਪਲੈਕਸ ਚੀਜ਼ ਹੈ। ਇਹ ਇਕ ਸੰਸਥਾ ਜਾਂ ਸਰਕਾਰ ਤੋਂ ਕੰਟਰੋਲ ਨਹੀਂ ਹੁੰਦੀ। ਸਾਰਿਆਂ ਨੇ ਮਿਲ ਕੇ ਕੋਸ਼ਿਸ਼ ਕੀਤੀ, ਜਿਸ ਕਾਰਨ ਪ੍ਰਦੂਸ਼ਣ ਘੱਟ ਹੋਇਆ। ਕੇਂਦਰ ਸਰਕਾਰ, ਨਗਰ ਨਿਗਮ ਦੀ ਯੋਜਨਾ ਕਾਰਨ ਸੁਧਾਰ ਹੋਇਆ ਹੈ। ਦਿੱਲੀ ਸਰਕਾਰ ਨੇ ਕਈ ਕੋਸ਼ਿਸ਼ਾਂ ਕੀਤੀਆਂ ਅਤੇ ਸਭ ਤੋਂ ਵਧ ਯੋਗਦਾਨ ਦਿੱਲੀ ਦੀ ਜਨਤਾ ਨੇ ਦਿੱਤਾ। ਸਖਤ ਕਦਮ ਦਾ ਦਿੱਲੀ ਦੀ ਜਨਤਾ ਨੇ ਸਵਾਗਤ ਕੀਤਾ।''
ਦਿੱਲੀ 'ਚ ਪ੍ਰਦੂਸ਼ਣ ਘੱਟ ਰਹੇ ਇਸ ਲਈ ਮੁੱਖ ਮੰਤਰੀ ਕੇਜਰੀਵਾਲ ਨੇ ਲੋਕਾਂ ਨੂੰ ਵੀ ਅਪੀਲ ਕੀਤੀ। ਉਨ੍ਹਾਂ ਨੇ ਦੀਵਾਲੀ 'ਤੇ ਪਟਾਕੇ ਨਾ ਸਾੜਨ ਦੀ ਅਪੀਲ ਕੀਤੀ। ਨਾਲ ਹੀ ਦੱਸਿਆ ਕਿ ਦੀਵਾਲੀ ਮਨਾਉਣ ਲੋਕ 26,27,28 ਅਕਤੂਬਰ ਨੂੰ ਕਨਾਟ ਪਲੇਸ ਆ ਸਕਦੇ ਹਨ, ਜਿੱਥੇ ਸ਼ਾਨਦਾਰ ਲੇਜਰ ਸ਼ੇਅ ਹੋਵੇਗਾ।
ਜਿਨਪਿੰਗ ਨਾਲ ਮੁਲਾਕਾਤ, ਮੋਦੀ ਬੋਲੇ- ਅਸੀਂ ਫਿਰ ਤੋਂ ਦੁਨੀਆ ਦੀ ਆਰਥਿਕ ਸ਼ਕਤੀ ਬਣਾਂਗੇ
NEXT STORY