ਨੈਸ਼ਨਲ ਡੈਸਕ- ਗੁਜਰਾਤ ਦੇ ਇੱਕ ਹੀਰਾ ਵਪਾਰੀ ਨੇ ਇੱਕ ਅਦਭੁਤ ਹੀਰਾ ਬਣਾਇਆ ਹੈ, ਜਿਸ ਉੱਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦਾ ਚਿਹਰਾ ਉੱਕੇਰਿਆ ਗਿਆ ਹੈ। ਇਸ ਹੀਰੇ 'ਤੇ ਟਰੰਪ ਦੀ ਤਸਵੀਰ ਉਕੇਰਨ ਲਈ 60 ਦਿਨਾਂ ਦੀ ਸਖ਼ਤ ਮਿਹਨਤ ਲੱਗੀ ਅਤੇ 5 ਹੁਨਰਮੰਦ ਕਾਰੀਗਰਾਂ ਨੇ ਇਹ ਚਮਤਕਾਰ ਕਰ ਦਿਖਾਇਆ। ਇਸ ਹੀਰੇ ਦੀ ਕੀਮਤ ਲੱਖਾਂ ਵਿੱਚ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਹੁੰ ਚੁੱਕਣ ਤੋਂ ਪਹਿਲਾਂ ਖੁਸ਼ੀ 'ਚ ਨੱਚਦੇ ਨਜ਼ਰ ਆਏ ਡੋਨਾਲਡ ਟਰੰਪ, ਵੇਖੋ ਵੀਡੀਓ
ਜਾਣਕਾਰੀ ਅਨੁਸਾਰ ਗੁਜਰਾਤ ਦੇ ਹੀਰਾ ਵਪਾਰੀ ਮੁਕੇਸ਼ ਪਟੇਲ ਅਤੇ ਸਮਿਤ ਪਟੇਲ ਦੀ ਕੰਪਨੀ ਨੇ ਇਹ ਅਨੋਖਾ ਹੀਰਾ ਤਿਆਰ ਕੀਤਾ ਹੈ। ਇਹ 4.30 ਕੈਰੇਟ ਦਾ ਲੈਬ ਗ੍ਰੋਨ ਡਾਈਮੰਡ ਹੈ, ਜਿਸ ਨੂੰ ਉਕੇਰ ਕੇ ਡੋਨਾਲਡ ਟਰੰਪ ਦੇ ਚਿਹਰੇ ਦਾ ਆਕਾਰ ਦਿੱਤਾ ਗਿਆ ਹੈ। ਹੀਰੇ ਨੂੰ ਉਕੇਰ ਕੇ ਉਸਨੂੰ ਆਕਾਰ ਦੇਣਾ ਬਹੁਤ ਔਖਾ ਕੰਮ ਹੈ। ਇਸ ਲਈ ਬਹੁਤ ਧਿਆਨ ਅਤੇ ਸਾਵਧਾਨੀ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ: ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ
ਇਸ ਹੀਰੇ ਦੀ ਕੀਮਤ ਇਸ ਵੇਲੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 10 ਹਜ਼ਾਰ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਜਦੋਂ ਕਿ ਜੇਕਰ ਅਸੀਂ ਭਾਰਤੀ ਬਾਜ਼ਾਰ ਵਿੱਚ ਇਸਦੀ ਗੱਲ ਕਰੀਏ ਤਾਂ ਇਸਦੀ ਕੀਮਤ ਲਗਭਗ 8.5 ਲੱਖ ਰੁਪਏ ਹੈ। ਇਹ ਖਾਸ ਹੀਰਾ ਮੁਕੇਸ਼ ਪਟੇਲ ਅਤੇ ਸਮਿਤ ਪਟੇਲ ਦੀ ਕੰਪਨੀ ਗ੍ਰੀਨਲੈਬ ਡਾਇਮੰਡ ਵਿੱਚ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਅਮਰੀਕਾ ਗਏ 26 ਸਾਲਾ ਭਾਰਤੀ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਮਲਾ ਸ਼ਾਹ ਵਿਰੁੱਧ ਟਿੱਪਣੀ ਦਾ : ਸੁਪਰੀਮ ਕੋਰਟ ਨੇ ਰਾਹੁਲ ਵਿਰੁੱਧ ਮਾਣਹਾਨੀ ਮਾਮਲੇ ਦੀ ਕਾਰਵਾਈ ’ਤੇ ਲਾਈ ਰੋਕ
NEXT STORY