ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਥੇ ਹੀ ਟਰੰਪ ਨੇ ਸਹੁੰ ਚੁੱਕਣ ਤੋਂ ਪਹਿਲਾਂ ਆਖਰੀ ਰੈਲੀ ਦੀ ਸਮਾਪਤੀ YMCA ਗਾਣੇ 'ਤੇ ਆਪਣੇ ਪ੍ਰਸਿੱਧ ਡਾਂਸ ਮੂਵਸ ਨਾਲ ਕੀਤੀ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਨਰਸਿੰਗ ਹੋਮ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ
ਵਾਇਰਲ ਵੀਡੀਓ ਵਿੱਚ ਟਰੰਪ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ, ਜਦੋਂ ਉਹ ਵਾਸ਼ਿੰਗਟਨ ਡੀਸੀ ਆਪਣੇ ਜੇਤੂ ਰੈਲੀ ਵਿੱਚ "YMCA" ਗਾਣੇ 'ਤੇ ਵਿ\ਲੇਜ ਪੀਪਲ ਨਾਲ ਸਟੇਜ 'ਤੇ ਨੱਚਦੇ ਅਤੇ ਤਾੜੀਆਂ ਵਜਾ ਰਹੇ ਸਨ। ਜਦੋਂ ਬੈਂਡ ਦੇ ਮੈਂਬਰ ਸਟੇਜ 'ਤੇ ਗਾਣੇ ਦੇ ਮਸ਼ਹੂਰ ਹੁੱਕ ਸਟੈਪ ਦੀ ਨਕਲ ਕਰਦੇ ਹੋਏ ਨੱਚ ਰਹੇ ਸਨ ਤਾਂ ਟਰੰਪ ਵੀ ਉਨ੍ਹਾਂ ਨਾਲ ਆਪਣੇ ਪ੍ਰਸਿੱਧ ਡਾਂਸ ਮੂਵਸ ਕਰਨ ਲੱਗ ਪਏ। ਇਸ ਦੌਰਾਨ ਬੈਂਡ ਦੇ ਮੈਂਬਰਾਂ ਨੇ ਟਰੰਪ ਨਾਲ ਹੱਥ ਵੀ ਮਿਲਾਇਆ। ਇਸ ਵੀਡੀਓ ਨੇ ਲੋਕਾਂ ਦਾ ਦਿਲ ਜਿੱਤ ਲਿਆ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਅਮਰੀਕਾ ਗਏ 26 ਸਾਲਾ ਭਾਰਤੀ ਨੌਜਵਾਨ ਦਾ ਕਤਲ
ਵਿਲੇਜ ਪੀਪਲ ਤੋਂ ਇਲਾਵਾ, ਕਿਡ ਰੌਕ ਅਤੇ ਲੀ ਗ੍ਰੀਨਵੁੱਡ ਵਰਗੇ ਸੰਗੀਤਕਾਰਾਂ ਨੇ ਵੀ ਰੈਲੀ ਵਿੱਚ ਪੇਸ਼ਕਾਰੀ ਦਿੱਤੀ। ਟੇਸਲਾ ਦੇ ਸੀਈਓ ਐਲਨ ਮਸਕ ਨੇ ਆਪਣੇ ਚਾਰ ਸਾਲ ਦੇ ਪੁੱਤਰ ਨਾਲ ਇੱਕ ਸੰਖੇਪ ਭਾਸ਼ਣ ਦਿੱਤਾ। 70 ਦੇ ਦਹਾਕੇ ਦੇ ਇਸ ਡਿਸਕੋ ਗੀਤ ਨੇ ਡੋਨਾਲਡ ਟਰੰਪ ਦੀਆਂ ਮੇਕ ਅਮਰੀਕਾ ਗ੍ਰੇਟ ਅਗੇਨ ਰੈਲੀਆਂ ਅਤੇ ਮਾਰ-ਏ-ਲਾਗੋ ਫੰਡਰੇਜ਼ਰ ਵਿੱਚ ਇੱਕ ਪ੍ਰਮੁੱਖ ਸਥਾਨ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: 7 ਕਰੋੜ ਲੋਕਾਂ 'ਤੇ ਮੰਡਰਾ ਰਿਹੈ ਖ਼ਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ: ਮੇਲਾਨੀਆ ਟਰੰਪ ਨੇ ਲਾਂਚ ਕੀਤੀ ਆਪਣੀ ਕ੍ਰਿਪਟੋਕਰੰਸੀ
NEXT STORY