ਨਵੀਂ ਦਿੱਲੀ- ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮਜ਼ਦੂਰ ਵਰਗ ਲਈ ਕਈ ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਸਰਕਾਰ ਨੇ ਮਜ਼ਦੂਰਾਂ ਨੂੰ ਬੱਸ ਯਾਤਰਾ ਲਈ ਮੁਫ਼ਤ ਪਾਸ ਦੇਣ ਦਾ ਫ਼ੈਸਲਾ ਲਿਆ ਹੈ। ਫ਼ਿਲਹਾਲ ਦਿੱਲੀ 'ਚ ਔਰਤਾਂ ਲਈ ਬੱਸ ਯਾਤਰਾ ਪੂਰੀ ਤਰ੍ਹਾਂ ਮੁਫ਼ਤ ਹੈ। ਦਰਅਸਲ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਰਤ ਵਿਭਾਗ ਦੀ ਇਕ ਮੀਟਿੰਗ ਕੀਤੀ।
ਇਹ ਵੀ ਪੜ੍ਹੋ- ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਨਾਲ ਕੁਨੈਕਸ਼ਨ ਦਾ ਹੋਵੇਗਾ ਖ਼ੁਲਾਸਾ, ਗੁਜਰਾਤ ATS ਨੂੰ ਮਿਲੀ ਕਸਟਡੀ
ਇਸ ਮੀਟਿੰਗ ਵਿਚ ਵਿਭਾਗ ਨੂੰ ਹੁਕਮ ਦਿੱਤੇ ਕਿ ਸਰਕਾਰੀ ਸਹੂਲਤਾਂ ਅਤੇ ਸਕੀਮਾਂ ਨੂੰ ਦਿੱਲੀ ’ਚ ਰਜਿਸਟਰਡ ਸਾਰੇ 13 ਲੱਖ ਮਜ਼ਦੂਰਾਂ ਤੱਕ ਪਹੁੰਚਾਉਣ ਲਈ ਕੰਮ ਹੋਵੇ। ਇਸ ਦੌਰਾਨ ਸਾਰੇ ਰਜਿਸਟਰਡ ਮਜ਼ਦੂਰਾਂ ਨੂੰ ਬੱਸਾਂ ’ਚ ਮੁਫ਼ਤ ਸਫ਼ਰ ਲਈ ਸਾਲਾਨਾ ਡੀ. ਟੀ. ਸੀ. ਪਾਸ ਦੇਣ ਦਾ ਫ਼ੈਸਲਾ ਲਿਆ ਗਿਆ। ਇੰਨਾ ਹੀ ਨਹੀਂ ਮਜ਼ਦੂਰਾਂ ਦੇ ਰਹਿਣ ਲਈ ਘਰਾਂ ਅਤੇ ਹੋਸਟਲਾਂ ਦਾ ਵੀ ਇੰਤਜ਼ਾਮ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਮਗਰੋਂ CM ਕੇਜਰੀਵਾਲ ਨੇ ਕੀਤਾ ਟਵੀਟ, ਆਖੀ ਇਹ ਗੱਲ
ਇਸ ਤੋਂ ਇਲਾਵਾ ਮਜ਼ਦੂਰਾਂ ਦੇ ਬੱਚਿਆਂ ਲਈ ਫਰੀ ਕੋਚਿੰਗ ਦੀ ਵਿਵਸਥਾ ਕਰਨ ਦੇ ਫ਼ੈਸਲੇ ਲਏ ਗਏ। ਮੀਟਿੰਗ ਵਿਚ ਕੇਜਰੀਵਾਲ ਨੇ ਕਿਹਾ ਕਿ ਸਾਰੇ ਮਜ਼ਦੂਰਾਂ ਨੂੰ ਟੂਲਕਿੱਟ ਦਿੱਤੇ ਜਾਣਗੇ ਅਤੇ ਵੱਡੇ ਪੱਧਰ ’ਤੇ ਉਨ੍ਹਾਂ ਲਈ ਸਕਿਲ ਡਿਵੈੱਲਪਮੈਂਟ ਪ੍ਰੋਗਰਾਮ ਚਲਾਏ ਜਾਣਗੇ। ਸਾਰੇ ਮਜ਼ਦੂਰਾਂ ਨੂੰ ਈ. ਐੱਸ. ਆਈ. (ਕਰਮਚਾਰੀ ਸੂਬਾ ਬੀਮਾ ਨਿਗਮ) ਸਕੀਮ ਅਤੇ ਗਰੁੱਪ ਇੰਸ਼ੋਰੈਂਸ ਦਿੱਤਾ ਜਾਵੇਗਾ। ਦੱਸ ਦੇਈਏ ਕਿ ਦਿੱਲੀ ਵਿਚ ਪਹਿਲਾਂ ਤੋਂ ਹੀ ਬਿਜਲੀ 'ਤੇ ਸਬਸਿਡੀ, 20 ਹਜ਼ਾਰ ਲਿਟਰ ਮੁਫ਼ਤ ਪਾਣੀ, ਮੁਫ਼ਤ ਮੁਹੱਲਾ ਕਲੀਨਿਕ ਵਰਗੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਹੁਣ ਕੇਜਰੀਵਾਲ ਸਰਕਾਰ ਨੇ ਮਜ਼ਦੂਰ ਵਰਗ ਲਈ ਵੱਡੇ ਐਲਾਨ ਕੀਤੇ ਹਨ।
ਇਹ ਵੀ ਪੜ੍ਹੋ- ਸਾਬਕਾ ਪ੍ਰਿੰਸੀਪਲ ਹੁਣ ਹੈ UP ਦੀ ਮੋਸਟ ਵਾਂਟੇਡ ਅਪਰਾਧੀ, ਸਿਰ 5 ਲੱਖ ਦਾ ਇਨਾਮ, ਜਾਣੋ ਦੀਪਤੀ ਦੇ ਕਾਰਨਾਮੇ
ਭਾਰਤ ਤੇ ਚੀਨ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਹੋਏ ਸਹਿਮਤ
NEXT STORY