ਨਵੀਂ ਦਿੱਲੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਦੁਨੀਆ ਨੂੰ ਭਾਰਤ ਤੋਂ ਜ਼ਿਆਦਾ ਉਮੀਦਾਂ ਹਨ ਅਤੇ ਕੌਮਾਂਤਰੀ ਮੰਚ ’ਤੇ ਦੇਸ਼ ਦਾ ਕੱਦ ਕਾਫ਼ੀ ਉੱਚਾ ਹੋ ਗਿਆ ਹੈ। ਜੈਸ਼ੰਕਰ ਨੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਵਿਵਸਥਾ ’ਚ ਕਾਫ਼ੀ ਤਬਦੀਲੀ ਹੋਈ ਹੈ। ਉਨ੍ਹਾਂ ਕਿਹਾ, ‘‘ਅਸੀਂ ਖੁਦ ਨੂੰ ਇਕ ਵੱਖਰੇ ਰਣਨੀਤਕ ਮਾਹੌਲ ’ਚ ਪਾਉਂਦੇ ਹਾਂ। ਦੁਨੀਆ ਸਾਡੇ ਤੋਂ ਗਲੋਬਲਾਈਜ਼ੇਸ਼ਨ ਦੇ ਯੁੱਗ ’ਚ ਜ਼ਿਆਦਾ ਯੋਗਦਾਨ ਦੀ ਉਮੀਦ ਰੱਖਦੀ ਹੈ।’’
‘ਗੁਡ ਗਵਰਨੈਂਸ ਵੀਕ’ ਦੇ ਮੌਕੇ ਆਯੋਜਿਤ ਇਕ ਪ੍ਰੋਗਰਾਮ ’ਚ ਵਿਦੇਸ਼ ਮੰਤਰੀ ਨੇ ਕਿਹਾ, ‘‘ਆਪਣੇ ਰਾਸ਼ਟਰੀ ਵਿਕਾਸ ਲਈ ਅਸੀਂ ਵੀ ਦੁਨੀਆ ਤੋਂ ਬਹੁਤ ਕੁਝ ਪਾ ਸੱਕਦੇ ਹਾਂ। ਇਸ ਸਭ ਦਾ ਸਿੱਧਾ ਸੰਬੰਧ ‘ਗੁਡ ਗਵਰਨੈਂਸ’ ਤੋਂ ਹੈ।’’ ਉਨ੍ਹਾਂ ਕਿਹਾ ਕਿ ਕੋਵਿਡ-19 ਕੌਮਾਂਤਰੀ ਮਹਾਮਾਰੀ ਨੇ ਦੇਸ਼ ਦੇ ਸਾਹਮਣੇ ਇਕ ਅਜੀਬ ਚੁਣੌਤੀ ਪੇਸ਼ ਕੀਤੀ, ਜਿਸ ਨੇ ਉਸ ਨੂੰ ਕਈ ਮੁੱਦਿਆਂ ਤੋਂ ਜ਼ਿਆਦਾ ਤਤਪਰਤਾ ਨਾਲ ਨਜਿੱਠਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ, ‘‘ਉਨ੍ਹਾਂ ’ਚੋਂ ਇਕ ਚੁਣੌਤੀ ਅਜਿਹੇ ਸਮੇਂ ’ਚ ਸਪਲਾਈ ਲੜੀਆਂ ਨੂੰ ਜਾਰੀ ਰੱਖਣ ਦੀ ਸੀ, ਜਦੋਂ ਕਈ ਸਰਹੱਦਾਂ ਬੰਦ ਸਨ।’’
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਾਂ ਨੇ ਨਵਜੰਮੇ ਬੱਚੇ ਨੂੰ ਕਤੂਰੇ ਕੋਲ ਸੁੱਟਿਆ, ਕੁੱਤੀ ਨੇ ਸਾਰੀ ਰਾਤ ਦਿੱਤਾ ਪਹਿਰਾ
NEXT STORY