ਅਯੁੱਧਿਆ (ਵਾਰਤਾ): ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਨੇ ਦੀਪ ਉਤਸਵ 2023 ਵਿਚ 22.23 ਲੱਖ ਦੀਵੇ ਜਗਾ ਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਵਾਰ ਇਹ ਗਿਣਤੀ ਪਿਛਲੇ ਸਾਲ 2022 ਵਿਚ ਜਗਾਏ ਗਏ 15.76 ਲੱਖ ਦੀਵਿਆਂ ਨਾਲੋਂ ਲਗਭਗ 6 ਲੱਖ 47 ਹਜ਼ਾਰ ਵੱਧ ਸੀ। ਡ੍ਰੋਨ ਦੁਆਰਾ ਕੀਤੀ ਗਈ ਦੀਵਿਆਂ ਦੀ ਗਿਣਤੀ ਤੋਂ ਬਾਅਦ ਦੀਪ ਉਤਸਵ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਨਵਾਂ ਰਿਕਾਰਡ ਦਰਜ ਕਰ ਲਿਆ ਹੈ।
ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਪ੍ਰਤੀਨਿਧਾਂ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਇਸ 'ਮਹਾਨ ਦੀਪ ਉਤਸਵ' ਨੂੰ ਦੇਖਿਆ ਅਤੇ ਆਖਰਕਾਰ ਇੱਕੋ ਥਾਂ 'ਤੇ ਇੰਨੀ ਵੱਡੀ ਗਿਣਤੀ ਵਿਚ ਦੀਵੇ ਜਗਾਉਣ ਦੇ ਵਿਸ਼ਵ ਰਿਕਾਰਡ ਦਾ ਦਰਜਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਕੱਪ ਵਿਚਾਲੇ ਇਸ ਭਾਰਤੀ ਖਿਡਾਰੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸੰਨਿਆਸ ਦਾ ਕੀਤਾ ਐਲਾਨ
ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਦੇ ਅਧਿਆਪਕਾਂ, ਅੰਤਰ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੇ ਸਵੈ-ਸੇਵੀ ਸੰਸਥਾਵਾਂ ਨੇ ਰਿਕਾਰਡ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ। ਜਿਵੇਂ ਹੀ ਦੀਵੇ ਜਗਾਉਣ ਦਾ ਨਿਰਧਾਰਿਤ ਸਮਾਂ ਸ਼ੁਰੂ ਹੋਇਆ ਤਾਂ 'ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ' ਦੇ ਨਾਅਰੇ ਨਾਲ ਇਕ-ਇਕ ਕਰਕੇ 22.23 ਲੱਖ ਦੀਵੇ ਜਗਾਏ ਗਏ।
ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਨੁਮਾਇੰਦਿਆਂ ਵੱਲੋਂ ਰਿਕਾਰਡ ਬਣਾਉਣ ਦੇ ਐਲਾਨ ਨਾਲ ਹੀ ਪੂਰਾ ਅਯੁੱਧਿਆ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਹ ਜਾਣਕਾਰੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਕਾਰਜਕਾਰੀ ਸਵਪਨਿਲ ਡਾਂਗਰੀਕਰ ਅਤੇ ਸਲਾਹਕਾਰ ਨਿਸ਼ਚਲ ਬਾਰੋਟ ਨੇ ਡਰੋਨਾਂ ਦੀ ਗਿਣਤੀ ਕਰਨ ਤੋਂ ਬਾਅਦ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਭਾਰਤ ਦੀ ਸਖ਼ਤੀ ਤੋਂ ਬਾਅਦ ਖ਼ਾਲਿਸਤਾਨੀ ਪੰਨੂ ਦੀ ਧਮਕੀ 'ਤੇ ਐਕਸ਼ਨ 'ਚ ਕੈਨੇਡਾ, ਚੁੱਕਿਆ ਇਹ ਕਦਮ
ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਦੀਵੇ ਜਗਾਉਣ ਦਾ ਰਿਕਾਰਡ ਬਣਾਇਆ ਗਿਆ ਸੀ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋਂ ਸਰਟੀਫਿਕੇਟ ਸੌਂਪੇ ਜਾਣ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪੂਰੇ ਅਯੁੱਧਿਆ ਨੂੰ ਵਧਾਈ ਦਿੱਤੀ।
54 ਦੇਸ਼ਾਂ ਦੇ ਡਿਪਲੋਮੈਟਾਂ ਨੇ ਵੀ ਇਸ ਨੂੰ ਦੇਖਿਆ। ਉਨ੍ਹਾਂ ਨੇ ਇਸ ਅਭੁੱਲ, ਅਦਭੁਤ ਪ੍ਰਾਪਤੀ ਲਈ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਦਿਲੋਂ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਅਯੁੱਧਿਆ 'ਚ 2017 'ਚ 1.71 ਲੱਖ, 2018 'ਚ 3.01 ਲੱਖ, 2019 'ਚ 4.04 ਲੱਖ, 2020 'ਚ 6.06 ਲੱਖ, 2021 'ਚ 9.41 ਲੱਖ, 2021 'ਚ 15.76 ਲੱਖ ਦੀਵੇ ਜਗਾ ਕੇ ਰਿਕਾਰਡ ਬਣਾਇਆ ਗਿਆ ਸੀ। ਇਸ ਵਾਰ 22.23 ਲੱਖ ਦੀਵੇ ਜਗਾਏ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਦੀ ਅਪੀਲ ਦਾ ਲੋਕਾਂ 'ਤੇ ਹੋ ਰਿਹੈ ਅਸਰ, ਭਾਰਤੀ ਉਤਪਾਦਾਂ ਨੂੰ ਪਸੰਦ ਕਰ ਰਹੇ ਲੋਕ
NEXT STORY