ਕੋਲਕਾਤਾ - ਪੱਛਮੀ ਬੰਗਾਲ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਬਨਾਮ ਰਾਜਪਾਲ ਜਗਦੀਪ ਧਨਖੜ ਦੀ ਜੰਗ ਇੱਕ ਵਾਰ ਫਿਰ ਸ਼ੁਰੂ ਹੋ ਗਈ ਹੈ। ਜਨਤਕ ਤੌਰ 'ਤੇ ਮਮਤਾ ਸਰਕਾਰ 'ਤੇ ਹਮਲਾ ਬੋਲਦੇ ਹੋਏ ਰਾਜਪਾਲ ਧਨਖੜ ਨੇ ਕਿਹਾ ਕਿ ਮੈਂ ਬੰਗਾਲ 'ਚ ਸ਼ਾਸਨ ਦੀ ਸਥਿਤੀ ਨੂੰ ਲੈ ਕੇ ਚਿੰਤਤ ਹਾਂ, ਕਿਉਂਕਿ ਇਹ ਕਾਨੂੰਨ ਅਤੇ ਸੰਵਿਧਾਨ ਤੋਂ ਦੂਰ ਜਾ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਇੱਥੇ ਦੇ ਲੋਕ ਸਾਫ਼-ਸੁਥਰੇ ਚੋਣ ਦੀ ਉਮੀਦ ਕਰਨਾ ਛੱਡ ਦੇਣ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਜਪਾਲ ਧਨਖੜ ਨੇ ਟਵੀਟ ਕਰ ਕਿਹਾ ਸੀ ਕਿ IAS ਅਤੇ IPS ਆਪਣੀ ਕਾਬਲੀਅਤ ਨਾਲ ਰਸਤਾ ਬਣਾਉਂਦੇ ਹਨ ਅਤੇ ਸ਼ਾਸਨ ਦੀ ਰੀੜ੍ਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਰਾਜਨੀਤਕ ਮੋਹਰਾਂ ਬਣਨ ਲਈ ਤਿਆਰ ਹਨ, ਉਹ ਅੱਗੇ ਹਨ ਅਤੇ ਸਲਾਹਕਾਰਾਂ ਦਾ ਰੋਹਬ ਸਹਿੰਦੇ ਹਨ। ਧਨਖੜ ਨੇ ਮਮਤਾ ਬੈਨਰਜੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਹੁਣ ਸਮਾਂ ਆ ਗਿਆ ਹੈ, IAS ਅਤੇ IPS ਅਧਿਕਾਰੀ ਇਸ ਬਿਮਾਰੀ 'ਤੇ ਧਿਆਨ ਦੇਣ।
ਦਾਰਜਲਿੰਗ ਦੌਰੇ 'ਤੇ ਰਹਿਣਗੇ ਰਾਜਪਾਲ ਧਨਖੜ
ਰਾਜਪਾਲ ਜਗਦੀਪ ਧਨਖੜ ਇੱਕ ਮਹੀਨੇ ਦੇ ਉੱਤਰੀ ਬੰਗਾਲ ਦੌਰੇ 'ਤੇ ਸ਼ਨੀਵਾਰ ਨੂੰ ਟਰੇਨ ਰਾਹੀਂ ਸਿਲੀਗੁੜੀ ਪਹੁੰਚ ਗਏ। ਰਾਜ-ਮਹਲ ਵਲੋਂ ਦੱਸਿਆ ਗਿਆ ਕਿ 1 ਤੋਂ 30 ਨਵੰਬਰ ਤੱਕ ਰਾਜਪਾਲ ਦਾਰਜਲਿੰਗ ਦੌਰੇ 'ਤੇ ਰਹਿਣਗੇ ਅਤੇ ਇਸ ਦੌਰਾਨ ਉਥੋਂ ਉਹ ਰਾਜ-ਮਹਲ ਦਾ ਪੂਰਾ ਕੰਮ ਦੇਖਣਗੇ। ਰਾਜਪਾਲ ਨੇ ਟਵੀਟ ਕਰਕੇ ਦੱਸਿਆ ਕਿ ਉਹ ਟਰੇਨ ਰਾਹੀਂ ਸਿਲੀਗੁੜੀ ਪਹੁੰਚ ਗਏ ਹਨ।
ਅੱਜ ਤੋਂ ਰੇਲਵੇ ਚਲਾਏਗਾ 610 ਨਵੀਆਂ ਲੋਕਲ ਟਰੇਨਾਂ
NEXT STORY