ਨਵੀਂ ਦਿੱਲੀ (ਭਾਸ਼ਾ) - ਦਿੱਲੀ ਪੁਲਸ ਨੇ ਭਗੌੜੇ ਗੈਂਗਸਟਰ ਤੇ ਰਾਸ਼ਟਰੀ ਪੱਧਰ ਦੇ ਸਾਬਕਾ ਪਹਿਲਵਾਨ ਮਨਜੀਤ ਦਲਾਲ ਨੂੰ ਇੱਥੋਂ ਦੇ ਸਿੰਘੂ ਬਾਰਡਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਕਿ ਮੁਲਜ਼ਮ ਦਲਾਲ ਨੀਰਜ ਬਵਾਨਾ-ਅਮਿਤ ਭੂਰਾ ਗੈਂਗ ਨਾਲ ਜੁੜਿਆ ਹੋਇਆ ਸੀ। ਉਹ ਇਕ ਸ਼ਾਰਪਸ਼ੂਟਰ ਹੈ ਤੇ ਪੁਲਸ ਟੀਮ ’ਤੇ ਗੋਲੀਬਾਰੀ, ਕਤਲ ਦੀ ਕੋਸ਼ਿਸ਼ ਤੇ ਮਾਫੀਆ ਜਬਰੀ ਵਸੂਲੀ ਸਮੇਤ ਕਈ ਮਾਮਲਿਆਂ ਵਿਚ ਲੋੜੀਂਦਾ ਸੀ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਕ੍ਰਾਈਮ) ਆਦਿੱਤਿਆ ਗੌਤਮ ਨੇ ਇਕ ਬਿਆਨ ਵਿਚ ਕਿਹਾ ਕਿ ਹਰਿਆਣਾ ਦੇ ਬਹਾਦਰਗੜ੍ਹ ਦਾ ਰਹਿਣ ਵਾਲਾ ਦਲਾਲ ਕਦੇ ਪਹਿਲਵਾਨ ਸੀ ਤੇ ਉਸ ਨੇ 2007 ਵਿਚ 86 ਕਿਲੋਗ੍ਰਾਮ ਵਰਗ ਵਿਚ ਰਾਸ਼ਟਰੀ ਪੱਧਰ ’ਤੇ ਚਾਂਦੀ ਦਾ ਤਮਗਾ ਜਿੱਤਿਆ ਸੀ।
Fact Check: ਉੱਤਰਾਖੰਡ 'ਚ ਭਾਜਪਾ ਵਿਧਾਇਕ ਤੇ ਵਰਕਰ ਵਿਚਾਲੇ ਝਗੜੇ ਦਾ ਇਹ ਵੀਡੀਓ 4 ਸਾਲ ਪੁਰਾਣਾ
NEXT STORY