ਬੀਜਿੰਗ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਇਸ ਹਫਤੇ ਵੁਹਾਨ ਸ਼ਿਖਰ ਗੱਲਬਾਤ ਦੌਰਾਨ ਕਿਸੇ ਵੀ ਸਮਝੌਤੇ 'ਤੇ ਦਸਤਖਤ ਨਹੀਂ ਕਰਨਗੇ ਅਤੇ ਨਾ ਹੀ ਕੋਈ ਸੰਯੁਕਤ ਬਿਆਨ ਜਾਰੀ ਕਰਨਗੇ। ਇਸ ਦੌਰਾਨ ਉਹ ਗਤੀਰੋਧ ਵਾਲੇ ਮੁੱਦਿਆਂ ਨੂੰ ਸੁਲਝਾਉਣ ਲਈ ਆਪਸੀ ਵਿਸ਼ਵਾਸ ਪੈਦਾ ਕਰਨ ਅਤੇ ਮਹੱਤਵਪੂਰਨ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨ ਦਾ ਮਹੱਤਵਪੂਰਨ ਕਦਮ ਚੁੱਕਣਗੇ। ਚੀਨ ਦੇ ਵਿਦੇਸ਼ ਉਪ ਮੰਤਰੀ ਕੋਂਗ ਸ਼ੁਆਨਯੂ ਨੇ ਇਸ 2 ਰੋਜ਼ਾ ਸੰਮੇਲਨ ਦੇ ਬਾਰੇ 'ਚ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵਾਂ ਪੱਖਾਂ ਨੇ ਕਿਸੇ ਸਮਝੌਤੇ 'ਤੇ ਦਸਤਖਤ ਨਾ ਕਰਨ ਜਾਂ ਕੋਈ ਸੰਯੁਕਤ ਦਸਤਾਵੇਜ ਜਾਰੀ ਨਾ ਕਰਨ ਬਲਕਿ ਗਤੀਰੋਧ ਵਾਲੇ ਮੁੱਦਿਆਂ ਨੂੰ ਸੁਲਝਾਉਣ ਲਈ ਮਹੱਤਵਪੂਰਨ ਆਮ ਸਹਿਮਤੀ ਬਣਾਉਣ 'ਤੇ ਰਜਾਮੰਦੀ ਬਣਾਈ ਹੈ।
ਕੋਂਗ ਨੇ ਕਿਹਾ ਕਿ ਗੈਰ ਰਸ਼ਮੀ ਗੱਲਬਾਤ 'ਚ, ਦੋਵੇਂ ਆਗੂ ਗਤੀਰੋਧ ਵਾਲੇ ਮੁੱਦਿਆਂ 'ਤੇ ਖੁੱਲ੍ਹੇ ਦਿਲ ਨਾਲ ਚਰਚਾ ਕਰਨਗੇ ਅਤੇ ਮਤਭੇਦ ਸੁਲਝਾਉਣ ਲਈ ਆਪਸੀ ਵਿਸ਼ਵਾਸ ਦੇ ਨਾਲ-ਨਾਲ ਆਮ ਸਹਿਮਤੀ ਬਣਾਉਣ ਦੀ ਕੋਸ਼ਿਸ਼ ਵੀ ਕਰਨਗੇ। ਇਹ ਪੁੱਛੇ ਜਾਣ 'ਤੇ ਕਿ ਕੀ ਇਸ ਗੱਲਬਾਤ ਦੌਰਾਨ ਡੋਕਲਾਮ ਅਤੇ ਸਰਹੱਦ ਵਿਵਾਦ ਜਿਹੇ ਵਿਸ਼ੇ ਵੀ ਚੁੱਕੇ ਜਾਣਗੇ? ਤਾਂ ਕੋਂਗ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਡੋਕਲਾਮ ਵਿਸ਼ਵਾਸ 'ਚ ਕਮੀ ਦੇ ਕਾਰਨ ਹੋਇਆ ਸੀ, ਦੋਵਾਂ ਦੇਸ਼ਾਂ ਨੂੰ ਸਰਹੱਦ ਦਾ ਮੁੱਦਾ ਸੁਲਝਾਉਣ ਲਈ ਉਨ੍ਹਾਂ ਵਿਚਾਲੇ ਵਿਸ਼ਵਾਸ ਅਤੇ ਚੰਗਾ ਮਾਹੌਲ ਪੈਦਾ ਕਰਨ ਦੀ ਲੋੜ ਹੈ।
ਮੰਗੋਲੀਆ ਪਹੁੰਚੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ
NEXT STORY