ਯਮੁਨਾਨਗਰ- ਹਰਿਆਣਾ ਦੇ ਯਮੁਨਾਨਗਰ ਸ਼ਹਿਰ ਦੇ ਇਕ ਪਾਸ਼ ਇਲਾਕੇ 'ਚ ਇਕ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਦੋ ਵੱਡੇ ਸਾਨ੍ਹ ਇਕ-ਦੂਜੇ ਨਾਲ ਇਸ ਤਰ੍ਹਾਂ ਭਿੜੇ ਜਿਵੇਂ ਇਹ WWE ਦਾ ਫਾਈਨਲ ਮੁਕਾਬਲਾ ਚੱਲ ਰਿਹਾ ਹੋਵੇ ਪਰ ਅਫ਼ਸੋਸ ਇਸ ਮੁਕਾਬਲੇ ਵਿਚ ਕਾਰ ਸ਼ਿਕਾਰ ਬਣ ਗਈ।
ਪਾਸ਼ ਇਲਾਕੇ ਵਿਚ ਇਕ ਕੋਠੀ ਦੇ ਬਾਹਰ ਲੱਗੇ ਇਸ ਸੀ. ਸੀ. ਟੀ. ਵੀ. ਫੁਟੇਜ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਉਨ੍ਹਾਂ ਨੇ ਸੜਕ ਕਿਨਾਰੇ ਖੜੀ ਲੱਖਾਂ ਦੀ ਇਕ ਲਗਜ਼ਰੀ ਕਾਰ ਨੂੰ ਅਭਿਆਸ ਬੈਗ ਸਮਝ ਲਿਆ। ਇਸ ਹਮਲੇ 'ਚ ਕਾਰ ਦੀ ਵਿੰਡਸ਼ੀਲਡ ਚਕਨਾਚੂਰ ਹੋ ਗਈ, ਦਰਵਾਜ਼ੇ ਇਸ ਤਰ੍ਹਾਂ ਦਬਾ ਦਿੱਤੇ ਗਏ ਜਿਵੇਂ ਉਹ ਪਲਾਸਟਿਕ ਦੀਆਂ ਬੋਤਲਾਂ ਹੋਣ। ਗਨੀਮਤ ਇਹ ਰਹੀ ਕਿ ਕਾਰ ਖਾਲੀ ਸੀ, ਨਹੀਂ ਤਾਂ ਅੱਜ ਖ਼ਬਰ ਕਾਰ ਸਵਾਰ ਬਾਰੇ ਹੁੰਦੀ, ਕਾਰ ਬਾਰੇ ਨਹੀਂ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਹਰ ਰੋਜ਼ ਸਾਨ੍ਹ ਇਕ-ਦੂਜੇ ਨਾਲ ਭਿੜਦੇ ਰਹਿੰਦੇ ਹਨ। ਨਿਗਮ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਸਬੰਧਤ ਅਧਿਕਾਰੀ ਕੋਈ ਕਾਰਵਾਈ ਨਹੀਂ ਕਰਦੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਜ਼ੁਰਗਾਂ, ਬੱਚਿਆਂ ਅਤੇ ਨਿੱਜੀ ਜਾਇਦਾਦ ਦੀ ਸੁਰੱਖਿਆ ਹੁਣ ਸਿਰਫ਼ ਸਾਨ੍ਹਾਂ ਦੇ ਮੂਡ 'ਤੇ ਨਿਰਭਰ ਕਰਦੀ ਹੈ। ਇਕ ਬਜ਼ੁਰਗ ਵਿਅਕਤੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਹੁਣ ਉਸਨੂੰ ਘਰੋਂ ਨਿਕਲਣ ਤੋਂ ਪਹਿਲਾਂ ਗੇਟ ਦੇ ਬਾਹਰ ਘੁੰਮਦੇ ਸਾਨ੍ਹਾਂ ਦੇ ਮੂਡ ਨੂੰ ਦੇਖਣ ਲਈ ਮਜਬੂਰ ਹੋਣਾ ਪੈਂਦਾ ਹੈ।
ਫਾਰੂਕ ਅਬਦੁੱਲਾ ਨੇ ਵੰਦੇ ਭਾਰਤ ਟਰੇਨ 'ਚ ਕੀਤਾ ਸਫ਼ਰ, ਬੋਲੇ- ਇਹ ਸਾਡੇ ਲਈ ਵਰਦਾਨ
NEXT STORY