ਨਵੀਂ ਦਿੱਲੀ : ਕੋਵਿਡ-19 ਮਰੀਜ਼ਾਂ ਬਾਰੇ ਜਲਦੀ ਪਤਾ ਲਾਉਣ ਲਈ ਇਕ ਸਟਾਰਟਅਪ ਨੇ ਨਕਲੀ ਸਿਆਣਪ (ਏ. ਆਈ.) ਆਧਾਰਿਤ ਪਲੇਟਫਾਰਮ ਵਿਕਸਤ ਕੀਤਾ ਹੈ। ਇਸ ਅਧੀਨ ਛਾਤੀ ਦੇ ਐਕਸਰੇ ਦੇ ਘੱਟ ਰੈਜ਼ੋਲਿਊਸ਼ਨ ਦੀ ਤਸਵੀਰ ਰਾਹੀਂ ਡਾਕਟਰ ਬੀਮਾਰੀ ਦਾ ਜਲਦੀ ਪਤਾ ਲਗਾ ਸਕਦੇ ਹਨ।
ਵਿਗਿਆਨ ਤੇ ਟੈਕਨਾਲੋਜੀ ਵਿਭਾਗ (ਡੀ. ਐੱਸ. ਟੀ.) ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਇਸ ਪ੍ਰਕਿਰਿਆ ਦਾ ਨਾਂ ‘ਐਕਸਰੇ ਸੇਤੂ’ ਰੱਖਿਆ ਗਿਆ ਹੈ। ਘੱਟ ਰੈਜ਼ੋਲਿਊਸ਼ਨ ਵਾਲੀ ਫੋਟੋ ਨੂੰ ਮੋਬਾਇਲ ਰਾਹੀਂ ਭੇਜਿਆ ਜਾ ਸਕਦਾ ਹੈ। ਇਸ ਰਾਹੀਂ ਤੇਜ਼ ਰਫਤਾਰ ਨਾਲ ਜਾਂਚ ਕਰਨ ਅਤੇ ਪੇਂਡੂ ਇਲਾਕਿਆਂ ’ਚ ਇਨਫੈਕਸ਼ਨ ਦਾ ਜਲਦੀ ਪਤਾ ਲਾਉਣ ’ਚ ਮਦਦ ਮਿਲੇਗੀ।
ਡੀ. ਐੱਸ. ਟੀ. ਦਾ ਕਹਿਣਾ ਹੈ ਕਿ ਆਰਟਪਾਰਕ (ਏ. ਆਈ. ਐਂਡ ਰੋਬੋਟਿਕ ਟੈਕਨਾਲੋਜੀ ਪਾਰਕ) ਇਕ ਗੈਰ-ਲਾਭਕਾਰੀ ਸੰਸਥਾ ਹੈ, ਜਿਸ ਨੂੰ ਭਾਰਤੀ ਵਿਗਿਆਨ ਅਦਾਰੇ ਬੈਂਗਲੁਰੂ ਨੇ ਸਥਾਪਤ ਕੀਤਾ ਹੈ। ਬੈਂਗਲੁਰੂ ਸਥਿਤ ਹੈਲਥ ਟੇਕ ਸਟਾਰਟਅਪ ਨਿਰਾਮਯ ਅਤੇ ਭਾਰਤੀ ਵਿਗਿਆਨ ਸੰਸਥਾ ਨੇ ਵਿਗਿਆਨ ਤੇ ਟੈਕਨਾਲੋਜੀ ਵਿਭਾਗ ਨਾਲ ਮਿਲ ਕੇ ਐਕਸਰੇ ਦਾ ਵਿਕਾਸ ਕੀਤਾ ਹੈ। ਇਸ ਨੂੰ ਕੋਵਿਡ-19 ਇਨਫੈਕਸ਼ਨ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਅਤੇ ਵਟਸਐਪ ਰਾਹੀਂ ਉਨ੍ਹਾਂ ਦੀ ਛਾਤੀ ਦੇ ਐਕਸਰੇ ਨੂੰ ਘੱਟ ਰੈਜ਼ੋਲਿਊਸ਼ਨ ’ਤੇ ਡਾਕਟਰ ਤਕ ਭੇਜਣ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬੇਂਗਲੁਰੂ ’ਚ ਸਮੂਹਿਕ ਬਲਾਤਕਾਰ ਦੇ ਮੁੱਖ ਦੋਸ਼ੀ ਨੂੰ ਪੁਲਸ ਨੇ ਗੋਲੀ ਮਾਰੀ, ਜ਼ਖਮੀ
NEXT STORY