ਚੇਨਈ— ਭਾਰਤ ਯਾਤਰਾ 'ਤੇ ਆਏ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਮਹਾਬਲੀਪੁਰਮ ਦੇ ਇਤਿਹਾਸਕ ਮੰਦਰਾਂ ਅਤੇ ਸੱਭਿਆਚਾਰ ਨੂੰ ਦੇਖ ਕੇ ਬਾਗੋ-ਬਾਗ ਹੋ ਗਏ। ਵੁਹਾਨ ਵਿਚ ਜਿਸ ਤਰ੍ਹਾਂ ਚੀਨ ਦੇ ਰਾਸ਼ਟਰਪਤੀ ਨੇ ਪੀ. ਐੱਮ. ਮੋਦੀ ਦਾ ਨਿੱਘਾ ਸਵਾਗਤ ਕੀਤਾ ਸੀ, ਕੁਝ ਉਸ ਤਰ੍ਹਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਬਲੀਪੁਰਮ ਵਿਚ ਜਿਨਪਿੰਗ ਦਾ ਸਵਾਗਤ ਕੀਤਾ। ਪੀ. ਐੱਮ. ਮੋਦੀ ਨਾਲ ਸ਼ੀ ਜਿਨਪਿੰਗ ਨੇ ਅਰਜੁਨ ਦੀ ਤਪਸਿਆ ਵਾਲੀ ਥਾਂ, ਪੰਚ ਰੱਥ, ਕ੍ਰਿਸ਼ਨਾ ਬਟਰ ਬਾਲ ਅਤੇ ਸ਼ੋਰ ਮੰਦਰ ਦੇਖਿਆ। ਜਿਨਪਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਤਾਮਿਲਨਾਡੂ ਆ ਕੇ ਬੇਹੱਦ ਖੁਸ਼ੀ ਹੋਈ ਅਤੇ ਭਾਰਤ ਬਾਰੇ ਹੋਰ ਜਾਣਨ ਦਾ ਮੌਕਾ ਮਿਲਿਆ ਹੈ।
ਪੀ. ਐੱਮ. ਮੋਦੀ ਨੇ ਸ਼ੀ ਜਿਨਪਿੰਗ ਨੂੰ ਕਿਹਾ ਕਿ ਮਹਾਬਲੀਪੁਰਮ ਦੇ ਸਮਾਰਕ ਭਾਰਤ ਦੇ ਵਿਲੱਖਣ ਸੱਭਿਆਚਾਰ ਵਿਰਾਸਤ ਦੇ ਉਦਾਹਰਣ ਹਨ। ਇਹ ਸਮਾਰਕ ਭਾਰਤ ਅਤੇ ਚੀਨ ਵਿਚਾਲੇ ਕਈ ਸੌ ਸਾਲ ਤੋਂ ਚਲੇ ਆ ਰਹੇ ਇਤਿਹਾਸਕ ਸਬੰਧਾਂ ਦੇ ਗਵਾਹ ਹਨ। ਓਧਰ ਜਿਨਪਿੰਗ ਨੇ ਕਿਹਾ ਕਿ ਤਾਮਿਲਨਾਡੂ ਦਾ ਚੀਨ ਨਾਲ ਇਤਿਹਾਸਕ ਸਬੰਧ ਰਿਹਾ ਹੈ।
ਪ੍ਰਾਚੀਨ ਕਾਲ ਤੋਂ ਹੀ ਦੋਹਾਂ ਦੇਸ਼ਾਂ ਵਿਚਾਲੇ ਬੇਹੱਦ ਖਾਸ ਵਪਾਰਕ ਰਿਸ਼ਤੇ ਰਹੇ ਹਨ। ਭਾਰਤ ਅਤੇ ਚੀਨ ਦੀ ਸੱਭਿਅਤਾ ਕਈ ਹਜ਼ਾਰ ਸਾਲ ਪੁਰਾਣੀ ਹੈ ਅਤੇ ਉਦੋਂ ਤੋਂ ਦੋਵੇਂ ਦੇਸ਼ ਇਕ-ਦੂਜੇ ਤੋਂ ਸਿੱਖ ਰਹੇ ਹਨ।
ਦੱਸਣਯੋਗ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੋ ਦਿਨਾਂ ਭਾਰਤ ਦੌਰੇ 'ਤੇ ਆਏ ਸਨ। ਸ਼ੁੱਕਰਵਾਰ ਨੂੰ ਜਿਨਪਿੰਗ ਚੇਨਈ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਰੈੱਡ ਕਾਰਪੇਟ ਵਿਛਾਇਆ ਗਿਆ ਸੀ। ਹਵਾਈ ਅੱਡੇ ਦੇ ਬਾਹਰ ਵੱਡੀ ਗਿਣਤੀ ਵਿਚ ਵਿਦਿਆਰਥੀ ਭਾਰਤ ਅਤੇ ਚੀਨ ਦਾ ਝੰਡਾ ਲਹਿਰਾਉਂਦੇ ਹੋਏ ਜਿਨਪਿੰਗ ਦਾ ਸਵਾਗਤ ਕਰਦੇ ਨਜ਼ਰ ਆਏ।
ਮੇਹੁਲ ਚੌਕਸੀ ਨੇ ਪੰਜਾਬ ਐਂਡ ਸਿੰਧ ਬੈਂਕ ਨਾਲ ਵੀ ਕੀਤੀ 44.1 ਕਰੋੜ ਦੀ ਠੱਗੀ
NEXT STORY