ਨੈਸ਼ਨਲ ਡੈਸਕ– ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਹੈ। ਕੇੰਦਰ ਸਰਕਾਰ ਨੇ ਕੁਮਾਰ ਵਿਸ਼ਵਾਸ ਨੂੰ Y ਕੈਟਾਗਰੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਕੁਮਾਰ ਵਿਸ਼ਵਾਸ ਹੁਣ ਸੀ.ਆਰ.ਪੀ.ਐੱਫ. ਜਵਾਨਾਂ ਦੇ ਸੁਰੱਖਿਆ ਘੇਰੇ ’ਚ ਰਹਿਣਗੇ। ਵਿਸ਼ਵਾਸ ਵਲੋਂ ਆਪ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਦੋਸ਼ ਲਗਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।
ਵਿਸ਼ਵਾਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪੰਜਾਬ ’ਚ ਵੱਖਵਾਦੀਆਂ ਦੇ ਸਮਰਥਕ ਸਨ। ਕੇਜਰੀਵਾਲ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਸੁਤੰਤਰ ਰਾਸ਼ਟਰ ਖਾਲੀਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣਨਗੇ। ਕੁਮਾਰ ਦੇ ਬਿਆਨ ’ਤੇ ਸਿਆਸੀ ਭੱਖ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੁਮਾਰ ਵਿਸ਼ਵਾਸ ਦੇ ਦਾਅਵੇ ਦੀ ਜਾਂਚ ਦੀ ਮੰਗ ਕੀਤੀ ਸੀ। ਨਾਲ ਹੀ ਕਿਹਾ ਕਿ ਸਿਆਸਤ ਇਕ ਪਾਸੇ, ਪੰਜਾਬ ਦੇ ਲੋਕਾਂ ਨੇ ਵੱਖਵਾਦ ਨਾਲ ਲੜਦੇ ਹੋਏ ਭਾਰੀ ਕੀਮਤ ਚੁਕਾਈ ਹੈ। ਪੀ.ਐੱਮ. ਨੂੰ ਹਰ ਪੰਜਾਬੀ ਦੀ ਚਿੰਤਾ ਦੂਰ ਕਰਨ ਦੀ ਲੋੜ ਹੈ।
ਆਧੁਨਿਕ ਹਰਿਆਣਾ ਦੇ ਵਿਜ਼ਨ ’ਤੇ ਆਧਾਰਿਤ ਹੋਵੇਗਾ ਬਜਟ : ਮੁੱਖ ਮੰਤਰੀ
NEXT STORY